ਮਹਲਾ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥
Fareed, in the midst of this beautiful earth, there is a garden of thorns.
ਹੇ ਫਰੀਦ! (ਇਹ) ਧਰਤੀ (ਤਾਂ) ਸੁਹਾਵਣੀ ਹੈ, (ਪਰ ਮਨੁੱਖੀ ਮਨ ਦੇ ਟੋਏ ਟਿੱਬਿਆਂ ਦੇ ਕਾਰਨ ਇਸ) ਵਿਚ ਵਿਹੁਲਾ ਬਾਗ (ਲੱਗਾ ਹੋਇਆ) ਹੈ (ਜਿਸ ਵਿਚ ਦੁੱਖਾਂ ਦੀ ਅੱਗ ਬਲ ਰਹੀ ਹੈ)। ਭੂਮਿ = ਧਰਤੀ। ਰੰਗਾਵਲੀ = ਰੰਗ-ਆਵਲੀ। ਆਵਲੀ = ਕਤਾਰ, ਸਿਲਸਿਲਾ। ਰੰਗ = ਸੁਹਜ, ਖ਼ੁਸ਼ੀ, ਆਨੰਦ। ਰੰਗਾਵਲੀ = ਸੁਹਾਵਣੀ। ਮੰਝਿ = (ਇਸ) ਵਿਚ। ਵਿਸੂਲਾ = ਵਿਸੁ-ਭਰਿਆ, ਵਿਹੁਲਾ। ਨਿਵਾਜਿਆ-ਵਡਿਆਇਆ ਹੋਇਆ।
ਜੋ ਜਨ ਪੀਰਿ ਨਿਵਾਜਿਆ ਤਿੰਨੑਾ ਅੰਚ ਨ ਲਾਗ ॥੮੨॥
Those humble beings who are blessed by their spiritual teacher, do not suffer even a scratch. ||82||
ਜਿਸ ਵਿਚ ਮਨੁੱਖ ਨੂੰ ਸਤਿਗੁਰੂ ਨੇ ਉੱਚਾ ਕੀਤਾ ਹੈ, ਉਹਨਾਂ ਨੂੰ (ਦੁੱਖ-ਅਗਨਿ ਦਾ) ਸੇਕ ਨਹੀਂ ਲੱਗਦਾ ॥੮੨॥ ਤਿੰਨ੍ਹ੍ਹਾ-(ਇਸ ਲਫ਼ਜ਼ ਦੇ ਅੱਖਰ 'ਨ' ਦੇ ਨਾਲ ਅੱਧਾ 'ਹ' ਹੈ)। ਅੰਚ-ਸੇਕ, ਆਂਚ। ਪੀਰ-ਮੁਰਸ਼ਿਦ, ਗੁਰੂ ॥੮੨॥