ਮਹਲਾ ੫ ॥
Fifth Mehl:
ਪੰਜਵੀਂ ਪਾਤਿਸ਼ਾਹੀ।
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥
Fareed, life is blessed and beautiful, along with the beautiful body.
ਹੇ ਫਰੀਦ! (ਉਹਨਾਂ ਬੰਦਿਆਂ ਦੀ) ਜ਼ਿੰਦਗੀ ਸੌਖੀ ਹੈ ਅਤੇ ਸਰੀਰ ਭੀ ਸੋਹਣੇ ਰੰਗ ਵਾਲਾ (ਭਾਵ, ਰੋਗ-ਰਹਿਤ) ਹੈ, ਸੁਹਾਵੜੀ = ਸੁਹਾਵਲੀ, ਸੁਖਾਵਲੀ, ਸੁਖ-ਭਰੀ। ਸੰਗਿ = (ਉਮਰ ਦੇ) ਨਾਲ। ਸੁਵੰਨ = ਸੋਹਣਾ ਰੰਗ। ਸੁਵੰਨੜੀ = ਸੋਹਣੇ ਰੰਗ ਵਾਲੀ। ਦੇਹ = ਸਰੀਰ।
ਵਿਰਲੇ ਕੇਈ ਪਾਈਅਨਿ ਜਿੰਨੑਾ ਪਿਆਰੇ ਨੇਹ ॥੮੩॥
Only a rare few are found, who love their Beloved Lord. ||83||
ਜਿਨ੍ਹਾਂ ਦਾ ਪਿਆਰ ਪਿਆਰੇ ਪਰਮਾਤਮਾ ਨਾਲ ਹੈ, ('ਵਿਸੂਲਾ ਬਾਗ' ਤੇ 'ਦੁਖ-ਅਗਨੀ' ਉਹਨਾਂ ਨੂੰ ਛੁੰਹਦੇ ਨਹੀਂ, ਪਰ ਅਜੇਹੇ ਬੰਦੇ) ਕੋਈ ਵਿਰਲੇ ਹੀ ਮਿਲਦੇ ਹਨ ॥੮੩॥ ਪਾਈਅਨ੍ਹ੍ਹਿ = ਪਾਏ ਜਾਂਦੇ ਹਨ, ਮਿਲਦੇ ਹਨ। ਨੇਹ = ਪਿਆਰ ॥੮੩॥