ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ

There is a single tree, with countless branches and twigs; its flowers and leaves are filled with its juice.

(ਗੁਰੂ ਦੇ ਸਨਮੁਖ ਹੋਏ ਅਜਿਹੇ ਮਨੁੱਖ ਨੂੰ ਇਹ ਸਮਝ ਆ ਜਾਂਦੀ ਹੈ ਕਿ) ਸੰਸਾਰ ਇਕ ਰੁਖ (ਸਮਾਨ) ਹੈ, (ਜਗਤ ਦੇ ਜੀਆ-ਜੰਤ, ਮਾਨੋ, ਉਸ ਰੁੱਖ ਦੀਆਂ) ਬੇਅੰਤ ਡਾਲੀਆਂ ਤੇ ਟਹਿਣੀਆਂ ਹਨ, ਜੋ ਫੁੱਲਾਂ, ਪੱਤਰਾਂ ਤੇ ਰਸ-ਭਰੇ ਫਲਾਂ ਨਾਲ ਲੱਦੀਆਂ ਹੋਈਆਂ ਹਨ। ਤਰਵਰੁ = ਰੁੱਖ। ਡਾਰ = ਡਾਲੀਆਂ। ਸਾਖਾ = ਸ਼ਾਖਾਂ, ਟਾਹਣੀਆਂ। ਪੁਹਪ = {पुष्प} ਫੁੱਲ। ਭਰੀਆ = ਭਰੀਆਂ ਹੋਈਆਂ, ਲੱਦੀਆਂ ਹੋਈਆਂ।

ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥੧॥

This world is a garden of Ambrosial Nectar. The Perfect Lord created it. ||1||

ਇਹ ਸੰਸਾਰ ਅੰਮ੍ਰਿਤ ਦੀ ਇਕ ਬਗ਼ੀਚੀ ਹੈ, ਜੋ ਉਸ ਪੂਰਨ ਪਰਮਾਤਮਾ ਨੇ ਬਣਾਈ ਹੈ ॥੧॥ ਬਾੜੀ = ਬਗ਼ੀਚੇ। ਰੇ = ਹੇ ਭਾਈ! ਤਿਨਿ ਹਰਿ = ਉਸ ਪ੍ਰਭੂ ਨੇ। ਕਰੀਆ = ਬਣਾਈ ॥੧॥

ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ

I have come to know the story of my Sovereign Lord.

ਹੇ ਭਾਈ! ਜੋ ਕੋਈ ਮਨੁੱਖ ਆਪਣੇ ਆਪ ਨੂੰ ਗੁਰੂ ਦੇ ਹਵਾਲੇ ਕਰਦਾ ਹੈ, ਉਹ ਪ੍ਰਕਾਸ਼-ਰੂਪ ਪਰਮਾਤਮਾ ਦੇ ਮੇਲ ਦੀ ਅਵਸਥਾ ਨੂੰ ਸਮਝ ਲੈਂਦਾ ਹੈ। ਹੇ = ਹੇ ਭਾਈ! ਜਾਨੀ = ("ਬਿਰਲੈ ਗੁਰਮਖਿ" ਨੇ) ਜਾਣੀ ਹੈ। ਕਹਾਨੀ = ਕਿਸੇ ਬੀਤ ਚੁਕੀ ਜਾਂ ਵਰਤ ਰਹੀ ਘਟਨਾ ਦਾ ਹਾਲ। ਰਾਜਾ ਰਾਮ ਕੀ ਕਹਾਨੀ = ਉਸ ਘਟਨਾ ਦਾ ਹਾਲ ਜੋ ਪ੍ਰਕਾਸ਼-ਰੂਪ ਪ੍ਰਭੂ ਦਾ ਸਿਮਰਨ ਕੀਤਿਆਂ ਕਿਸੇ ਮਨੁੱਖ ਦੇ ਮਨ ਵਿਚ ਵਾਪਰਦੀ ਹੈ; ਪ੍ਰਭੂ-ਮਿਲਾਪ ਦਾ ਹਾਲ।

ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥੧॥ ਰਹਾਉ

How rare is that Gurmukh who knows, and whose inner being is illumined by the Lord's Light. ||1||Pause||

ਉਸ ਦੇ ਅੰਦਰ ਜੋਤ ਜਗ ਪੈਂਦੀ ਹੈ, ਉਸ ਦੇ ਅੰਦਰ ਰਾਮ ਦਾ ਪਰਕਾਸ਼ ਹੋ ਜਾਂਦਾ ਹੈ। ਪਰ ਇਸ ਅਵਸਥਾ ਨਾਲ ਜਾਣ-ਪਛਾਣ ਕਰਨ ਵਾਲਾ ਹੁੰਦਾ ਕੋਈ ਵਿਰਲਾ ਹੈ ॥੧॥ ਰਹਾਉ ॥ ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ, ਜੋ ਮਨੁੱਖ ਗੁਰੂ ਦੇ ਦੱਸੇ ਰਾਹ ਉੱਤੇ ਪੂਰਨ ਤੌਰ ਤੇ ਤੁਰ ਪੈਂਦਾ ਹੈ ॥੧॥ ਰਹਾਉ ॥

ਭਵਰੁ ਏਕੁ ਪੁਹਪ ਰਸ ਬੀਧਾ ਬਾਰਹ ਲੇ ਉਰ ਧਰਿਆ

The bumble bee, addicted to the nectar of the twelve-petalled flowers, enshrines it in the heart.

(ਜਿਵੇਂ) ਇਕ ਭੌਰਾ ਫੁੱਲ ਦੇ ਰਸ ਵਿਚ ਮਸਤ ਹੋ ਕੇ ਫੁੱਲ ਦੀਆਂ ਖਿੜੀਆਂ ਪੱਤੀਆਂ ਵਿਚ ਆਪਣੇ ਆਪ ਨੂੰ ਜਾ ਬੰਨ੍ਹਾਉਂਦਾ ਹੈ, ਭਵਰੁ = ਭੌਰਾ। ਪੁਹਪ = ਫੁੱਲ। ਬੀਧਾ = ਵਿੱਝਾ ਹੋਇਆ, ਮਸਤ। ਬਾਰਹ = ਫੁੱਲ ਦੀਆਂ ਬਾਰ੍ਹਾਂ ਖਿੜੀਆ ਹੋਈਆਂ ਪੱਤੀਆਂ, ਖਿੜਿਆ ਹੋਇਆ ਫੁੱਲ, ਪੂਰਨ ਖਿੜਾਉ।

ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥੨॥

He holds his breath suspended in the sixteen-petalled sky of the Akaashic Ethers, and beats his wings in esctasy. ||2||

(ਜਿਵੇਂ ਕੋਈ ਪੰਛੀ ਆਪਣੇ ਖੰਭਾਂ ਨਾਲ) ਹਵਾ ਨੂੰ ਹੁਲਾਰਾ ਦੇ ਕੇ ਆਕਾਸ਼ ਵਿਚ ਉੱਡਦਾ ਹੈ, ਤਿਵੇਂ ਉਹ ਗੁਰਮੁਖ ਨਾਮ-ਰਸ ਵਿਚ ਮਸਤ ਹੋ ਕੇ ਪੂਰਨ ਖਿੜਾਉ ਨੂੰ ਹਿਰਦੇ ਵਿਚ ਟਿਕਾਂਦਾ ਹੈ, ਤੇ ਸੋਚ-ਮੰਡਲ ਵਿਚ ਹੁਲਾਰਾ ਦੇ ਕੇ ਪ੍ਰਭੂ-ਚਰਨਾਂ ਵਿਚ ਉਡਾਰੀਆਂ ਲਾਂਦਾ ਹੈ ॥੨॥ ਸੋਰਹ = ਸੋਲਾਂ (ਪੱਤੀਆਂ ਵਾਲਾ ਵਿਸ਼ੱਧੀ ਚੱਕਰ, ਜੋ ਗਲੇ ਵਿਚ ਜੋਗੀ ਮੰਨਦੇ ਹਨ)। ਸੋਰਹ ਮਧੇ = ਜਾਪ ਵਿਚ ਲੱਗ ਕੇ। ਸੋਰਹ...ਝਕੋਰਿਆ = ਸੁਆਸ ਸੁਆਸ ਨਾਮ ਜਪਦਾ ਹੈ। ਆਕਾਸੇ = ਆਕਾਸ਼ ਵਿਚ, ਉੱਚੀ ਅਵਸਥਾ ਵਿਚ, ਦਸਮ-ਦੁਆਰ ਵਿਚ। ਫਰੁ ਫਰਿਆ = ਫੜ-ਫੜਾਇਆ, ਉਡਾਰੀ ਲਾਈ ॥੨॥

ਸਹਜ ਸੁੰਨਿ ਇਕੁ ਬਿਰਵਾ ਉਪਜਿਆ ਧਰਤੀ ਜਲਹਰੁ ਸੋਖਿਆ

In the profound void of intuitive Samaadhi, the one tree rises up; it soaks up the water of desire from the ground.

ਉਸ ਗੁਰਮੁਖ ਦੀ ਉਸ ਅਡੋਲ ਤੇ ਅਫੁਰ ਅਵਸਥਾ ਵਿਚ ਉਸ ਦੇ ਅੰਦਰ (ਕੋਮਲਤਾ-ਰੂਪ) ਮਾਨੋ, ਇਕ ਕੋਮਲ ਬੂਟਾ ਉੱਗਦਾ ਹੈ, ਜੋ ਉਸ ਦੇ ਸਰੀਰ ਦੀ ਤ੍ਰਿਸ਼ਨਾ ਨੂੰ ਸੁਕਾ ਦੇਂਦਾ ਹੈ। ਸੁੰਨਿ = ਸੁੰਞ ਵਿਚ, ਅਫੁਰ ਅਵਸਥਾ ਵਿਚ। ਬਿਰਵਾ = ਕੋਮਲ ਬੂਟਾ। ਧਰਤੀ = ਸਰੀਰ-ਰੂਪ ਧਰਤੀ ਦਾ। ਜਲਹਰ = ਜਲਧਰ, ਬੱਦਲ (ਤ੍ਰਿਸ਼ਨਾ)। ਸੋਖਿਆ = ਸੁਕਾ ਦਿੱਤਾ, ਚੂਸ ਲਿਆ।

ਕਹਿ ਕਬੀਰ ਹਉ ਤਾ ਕਾ ਸੇਵਕੁ ਜਿਨਿ ਇਹੁ ਬਿਰਵਾ ਦੇਖਿਆ ॥੩॥੬॥

Says Kabeer, I am the servant of those who have seen this celestial tree. ||3||6||

ਕਬੀਰ ਆਖਦਾ ਹੈ ਕਿ ਮੈਂ ਉਸ ਗੁਰਮੁਖ ਦਾ ਦਾਸ ਹਾਂ, ਜਿਸ ਨੇ (ਆਪਣੇ ਅੰਦਰ ਉੱਗਿਆ ਹੋਇਆ) ਇਹ ਕੋਮਲ ਬੂਟਾ ਵੇਖਿਆ ਹੈ ॥੩॥੬॥ ਜਿਨਿ = ਜਿਸ (ਗੁਰਮੁਖਿ) ਨੇ ॥੩॥੬॥