ਅੜਿਲ ॥
Arril
ਅੜਿਲ:
ਪਠੇ ਸਹਚਰੀ ਲੀਨੌ ਤਾਹਿ ਬੁਲਾਇ ਕੈ ॥
She sent her maid and called him over.
ਸਖੀ ਨੂੰ ਭੇਜ ਕੇ (ਰਾਣੀ ਨੇ) ਉਸ ਨੂੰ ਬੁਲਾ ਲਿਆ।
ਰਤਿ ਮਾਨੀ ਤਿਹ ਸੰਗ ਸੁ ਮੋਦ ਬਢਾਇ ਕੈ ॥
She enjoyed lovemaking with him,
ਆਨੰਦ ਵਧਾ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ।
ਬਹੁਰਿ ਬਿਦਾ ਕਰਿ ਦਿਯੋ ਅਧਿਕ ਸੁਖ ਪਾਇਯੋ ॥
And, then, bid him farewell,
ਫਿਰ ਬਹੁਤ ਆਨੰਦ ਮਾਣ ਕੇ (ਉਸ ਨੂੰ) ਵਿਦਾ ਕਰ ਦਿੱਤਾ।
ਹੋ ਕਾਲ ਕ੍ਰਿਪਾ ਕਰਿ ਧਾਮ ਹਮਾਰੇ ਆਇਯੋ ॥੫॥
And requested him to come to her house again next day.(5)
(ਅਤੇ ਕਿਹਾ) ਕ੍ਰਿਪਾ ਕਰ ਕੇ ਕਲ ਵੀ ਸਾਡੇ ਘਰ ਆਉਣਾ ॥੫॥
ਭੋਗ ਮਾਨਿ ਨ੍ਰਿਪ ਗਯੋ ਪ੍ਰਾਤ ਪੁਨਿ ਆਇਯੋ ॥
After enjoying sex, Raja had gone away, but came back in the morning.
ਭੋਗ ਕਰ ਕੇ ਰਾਜਾ ਚਲਾ ਗਿਆ ਅਤੇ ਦੂਜੇ ਦਿਨ ਫਿਰ ਆ ਗਿਆ।
ਕਾਮ ਕੇਲ ਤ੍ਰਿਯ ਸਾਥ ਬਹੁਰਿ ਉਪਜਾਯੋ ॥
He again revelled in the lovemaking
(ਉਸ ਨੇ) ਇਸਤਰੀ ਨਾਲ ਫਿਰ ਬਹੁਤ ਕਾਮ-ਕੇਲ ਕੀਤੀ।
ਪੁਨਿ ਰਾਨੀ ਜੂ ਬਚਨ ਮੀਤ ਸੋ ਯੌ ਕਿਯੋ ॥
‘And, then, spoke to her, saying,
ਫਿਰ ਰਾਣੀ ਨੇ ਮਿਤਰ ਨਾਲ ਇਸ ਤਰ੍ਹਾਂ ਗੱਲ ਕੀਤੀ
ਹੋ ਹਮਰੈ ਚਿਤ ਚੁਰਾਇ ਲਲਾ ਜੂ ਤੁਮ ਲਿਯੋ ॥੬॥
‘You have stolen my heart.’(6)
ਕਿ ਹੇ ਮੇਰੇ ਪਿਆਰੇ! ਤੁਸੀਂ ਮੇਰਾ ਚਿਤ ਚੁਰਾ ਲਿਆ ਹੈ ॥੬॥
ਜਾ ਤੇ ਤੁਮ ਕੋ ਮੀਤ ਸੁ ਪਤਿ ਕਰਿ ਪਾਇਯੈ ॥
(She)‘Through some means I will take you as my husband,
ਹੇ ਮਿਤਰ! ਜਿਸ ਤਰ੍ਹਾਂ ਨਾਲ ਤੁਹਾਨੂੰ ਪਤੀ ਰੂਪ ਵਿਚ ਪ੍ਰਾਪਤ ਕਰ ਸਕਾਂ,
ਤਾ ਤੇ ਸੋਊ ਆਜੁ ਚਰਿਤ੍ਰ ਬਨਾਇਯੈ ॥
‘I will conduct some trickery.
ਇਸ ਲਈ ਅਜ ਮੈਂ ਉਹੀ ਚਰਿਤ੍ਰ ਕਰਦੀ ਹਾਂ।
ਜੌ ਮੈ ਕਹੋ ਸੁ ਕਰਿਯਹੁ ਸਾਜਨ ਆਇ ਕੈ ॥
‘Whatever I say, my benefactor, you must do.
ਹੇ ਸਾਜਨ! ਜੋ ਮੈਂ ਕਹਾਂ, ਉਹੀ ਤੁਸੀਂ ਆ ਕੇ ਕਰਨਾ
ਹੋ ਮੋ ਕਹ ਹਰ ਲੈ ਜੈਯਹੁ ਹਰਖ ਬਢਾਇ ਕੈ ॥੭॥
‘And with full satisfaction rejoice with me.’(7)
ਅਤੇ ਮੈਨੂੰ ਆਨੰਦ ਪੂਰਵਕ ਕਢ ਲੈ ਜਾਣਾ ॥੭॥
ਏਕ ਬਾਸ ਸੋ ਕੁਪਿਯਾ ਕਸੀ ਸੁਧਾਰਿ ਕੈ ॥
She took a bamboo stick and, on its top-end, she tied a funnel,
ਇਕ ਬਾਂਸ ਨਾਲ (ਇਕ) ਕੁਪੀ ਚੰਗੀ ਤਰ੍ਹਾਂ ਕਸ ਕੇ ਬੰਨ ਦਿੱਤੀ
ਗਾੜੀ ਰੇਤੀ ਮਾਝ ਸੁ ਸਭਨ ਦਿਖਾਰਿ ਕੈ ॥
Displaying to every body she dug it in the sand.
ਅਤੇ ਸਭ ਨੂੰ ਵਿਖਾ ਕੇ ਚੰਗੀ ਤਰ੍ਹਾਂ ਰੇਤ ਵਿਚ ਗਡ ਦਿੱਤੀ।
ਆਖੈ ਦੋਊ ਬੰਧਾਇ ਨਿਸਾ ਕੋ ਆਇ ਕੈ ॥
She told him to hit it while mounting a horse and
ਜੋ ਵਿਅਕਤੀ ਰਾਤ ਨੂੰ ਆ ਕੇ ਅੱਖਾਂ ਬੰਨ੍ਹਵਾ ਕੇ
ਹੋ ਮਾਰੈ ਯਾ ਕੋ ਬਾਨ ਤੁਰੰਗ ਧਵਾਇ ਕੈ ॥੮॥
that too with blindfolded eyes.(8)
ਅਤੇ ਘੋੜੇ ਨੂੰ ਭਜਾ ਕੇ ਇਸ ਨੂੰ ਬਾਣ ਮਾਰੇਗਾ ॥੮॥