ਨਗ ਸਰੂਪੀ ਛੰਦ

NAG SAROOPI STANZA

ਨਗ ਸਰੂਪੀ ਛੰਦ:

ਧਰਮ ਕਰਮ ਕਉ ਕਰੈ

ਧਰਮ ਦੇ ਕਰਮ ਨੂੰ ਨਹੀਂ ਕਰਨਗੇ।

ਬ੍ਰਿਥਾ ਕਥਾ ਸੁਨੈ ਰਰੈ

ਵਿਅਰਥ ਦੀ ਕਥਾ ਸੁਣਨ ਅਤੇ ਪੜ੍ਹਨਗੇ।

ਕੁਕਰਮ ਕਰਮਿ ਸੋ ਫਸੈ

ਕੁਕਰਮਾਂ ਨੂੰ ਕਰਨ ਵਿਚ ਫਸੇ ਹੋਣਗੇ।

ਸਤਿ ਛਾਡਿ ਧਰਮ ਵਾ ਨਸੈ ॥੪੬॥

No one will perform the rituals enjoyed by religion and the people will quarrel amongst themselves in evil actions to such an extent that they will totally forsake the religion and truth.46.

ਉਹ ਸੱਚੇ ਧਰਮ ਨੂੰ ਛਡ ਕੇ ਭਜਣਗੇ ॥੪੬॥

ਪੁਰਾਣ ਕਾਬਿ ਪੜੈ

ਪੁਰਾਣ ਅਤੇ ਕਾਵਿ ਨੂੰ ਨਹੀਂ ਪੜ੍ਹਨਗੇ।

ਕੁਰਾਨ ਲੈ ਤੇ ਰੜੈ

They will not study Puranas and Epics and will also not read the holy Quran

ਕੁਰਾਨ ਨੂੰ ਲੈ ਕੇ ਨਹੀਂ ਉਚਾਰਨਗੇ।

ਅਧਰਮ ਕਰਮ ਕੋ ਕਰੈ

ਅਧਰਮ ਦੇ ਕਰਮ ਕਰਨਗੇ।

ਸੁ ਧਰਮ ਜਾਸੁ ਤੇ ਡਰੈ ॥੪੭॥

They will perform such acts of adharma, that even dharma will also feel frightened.47.

ਚੰਗੇ ਧਰਮ ਦੇ ਜਸ ਤੋਂ ਡਰਨਗੇ ॥੪੭॥

ਧਰਾਕਿ ਵਰਣਤਾ ਭਈ

ਧਰਤੀ ਇਕ ਵਰਣ ਵਾਲੀ ਹੋ ਜਾਏਗੀ।

ਸੁ ਭਰਮ ਧਰਮ ਕੀ ਗਈ

The whole earth will assume only one caste (of sin) and the trust in religion will be finished

ਚੰਗੇ ਧਰਮ ਦਾ ਭਰਮ (ਜਾਂ ਭਰੋਸਾ) ਖ਼ਤਮ ਹੋ ਜਾਵੇਗਾ।

ਗ੍ਰਿਹੰ ਗ੍ਰਿਹੰ ਨਯੰ ਮਤੰ

ਘਰ ਘਰ ਵਿਚ ਨਵੇਂ ਮਤ ਹੋਣਗੇ।

ਚਲੇ ਭੂਅੰ ਜਥਾ ਤਥੰ ॥੪੮॥

There will be new sects in every home and the people will adopt only misconduct.48.

ਧਰਤੀ ਉਤੇ (ਲੋਕੀਂ) ਯਥਾ-ਵਤ ਵਿਵਹਾਰ ਕਰਨਗੇ ॥੪੮॥

ਗ੍ਰਿਹੰ ਗ੍ਰਿਹੰ ਨਏ ਮਤੰ

ਘਰ ਘਰ ਨਵੇਂ ਮਤ ਹੋਣਗੇ।

ਭਈ ਧਰੰ ਨਈ ਗਤੰ

There will be now sects in every home, there will be new paths on the earth

ਧਰਤੀ ਦੀ ਨਵੀਂ ਸਥਿਤੀ ਹੋਵੇਗੀ।

ਅਧਰਮ ਰਾਜਤਾ ਲਈ

ਅਧਰਮ ਦੀ ਬਾਦਸ਼ਾਹੀ ਹੋਵੇਗੀ।

ਨਿਕਾਰਿ ਧਰਮ ਦੇਸ ਦੀ ॥੪੯॥

There will be the reign of adharma and dharma will be exiled.49.

ਧਰਮ ਨੂੰ ਦੇਸੋਂ ਕਢ ਦਿੱਤਾ ਜਾਵੇਗਾ ॥੪੯॥

ਪ੍ਰਬੋਧ ਏਕ ਲਗੈ

(ਬ੍ਰਹਮ) ਗਿਆਨ ਵਿਚ ਇਕ ਵੀ ਨਹੀਂ ਲਗੇਗਾ।

ਸੁ ਧਰਮ ਅਧਰਮ ਤੇ ਭਗੈ

There will be no impact of knowledge on anyone and dharma will flee in the face of adharma

ਉਹ ਅਧਰਮ (ਕਰਨਗੇ ਅਤੇ) ਧਰਮ ਤੋਂ ਭਜਣਗੇ।

ਕੁਕਰਮ ਪ੍ਰਚੁਰਯੰ ਜਗੰ

ਜਗਤ ਵਿਚ ਮਾੜੇ ਕਰਮ ਬਹੁਤ ਅਧਿਕ ਹੋਣਗੇ।

ਸੁ ਕਰਮ ਪੰਖ ਕੈ ਭਗੰ ॥੫੦॥

The wicked acts will be greatly propagated and dharma will fly away with wings.50.

ਚੰਗੇ ਕਰਮ ਖੰਭ ਲਾ ਕੇ ਭਜ ਜਾਣਗੇ ॥੫੦॥

ਪ੍ਰਪੰਚ ਪੰਚ ਹੁਇ ਗਡਾ

ਪ੍ਰਪੰਚ (ਪਾਖੰਡ) ਪ੍ਰਧਾਨਤਾ ਪ੍ਰਾਪਤ ਕਰ ਕੇ ਦ੍ਰਿੜ੍ਹ ਹੋ ਜਾਵੇਗਾ।

ਅਪ੍ਰਪੰਚ ਪੰਖ ਕੇ ਉਡਾ

The deceit will be appointed as judge and the simplicity will fly away

ਅਪ੍ਰਪੰਚ (ਸਚਾਈ) ਖੰਭ ਲਾ ਕੇ ਉਡ ਪੁਡ ਜਾਵੇਗੀ।

ਕੁਕਰਮ ਬਿਚਰਤੰ ਜਗੰ

(ਸਾਰਾ) ਜਗਤ ਕੁਕਰਮਾਂ ਵਿਚ ਲਗ ਜਾਵੇਗਾ।

ਸੁਕਰਮ ਸੁ ਭ੍ਰਮੰ ਭਗੰ ॥੫੧॥

The whole world will be absorbed in vicious acts and the good acts will speed away.51.

ਸ਼ੁਭ ਕਰਮ ਭਰਮ ਬਣ ਕੇ ਭਜ ਜਾਣਗੇ ॥੫੧॥