ਕੁਮਾਰਿ ਲਲਤ ਛੰਦ

KUMAR LALIT STANZA

ਕੁਮਾਰਿ ਲਲਤ ਛੰਦ:

ਅਧਰਮ ਕਰਮ ਕੈ ਹੈ

(ਲੋਕੀਂ) ਅਧਰਮ ਦੇ ਕਰਮ ਕਰਨਗੇ।

ਭੂਲ ਨਾਮ ਲੈ ਹੈ

Performing wicked deeds, the people will not even by mistake remember the name of the Lord

ਭੁਲ ਕੇ ਵੀ ਨਾਮ ਨਹੀਂ ਲੈਣਗੇ।

ਕਿਸੂ ਦਾਨ ਦੇਹਿਗੇ

ਕਿਸੇ ਨੂੰ ਦਾਨ ਨਹੀਂ ਦੇਣਗੇ।

ਸੁ ਸਾਧ ਲੂਟਿ ਲੇਹਿਗੇ ॥੩੮॥

They will not give alms, but otherwise will loot the saints.38.

ਚੰਗੇ ਸਾਧਾਂ ਨੂੰ ਲੁਟ ਲੈਣਗੇ ॥੩੮॥

ਦੇਹ ਫੇਰਿ ਲੈ ਕੈ

ਲੈ ਕੇ ਫਿਰ ਵਾਪਸ ਨਹੀਂ ਕਰਨਗੇ।

ਦੇਹ ਦਾਨ ਕੈ ਕੈ

They will not return the borrowed debt-money and will even give the promised amount in charity

ਦਾਨ ਵਜੋਂ (ਕੁਝ ਵੀ) ਨਹੀਂ ਦੇਣਗੇ।

ਹਰਿ ਨਾਮ ਕੌ ਲੈ ਹੈ

ਹਰਿ ਦੇ ਨਾਮ ਨੂੰ ਨਹੀਂ ਲੈਣਗੇ।

ਬਿਸੇਖ ਨਰਕਿ ਜੈ ਹੈ ॥੩੯॥

They will not remember the Name of the Lord and such persons will specially be sent to hell.39.

ਵਿਸ਼ੇਸ਼ ਤੌਰ ਤੇ ਨਰਕ ਵਿਚ ਜਾਣਗੇ ॥੩੯॥

ਧਰਮ ਠਾਢਿ ਰਹਿ ਹੈ

ਧਰਮ ਵਿਚ ਦ੍ਰਿੜ੍ਹ ਨਹੀਂ ਹੋਣਗੇ।

ਕਰੈ ਜਉਨ ਕਹਿ ਹੈ

They will not remain stable in their religion and will not do in accordance with their utterance

(ਉਹ ਕੁਝ) ਨਹੀਂ ਕਰਨਗੇ, ਜੋ ਉਹ ਕਹਿਣਗੇ।

ਪ੍ਰੀਤਿ ਮਾਤ ਸੰਗਾ

ਮਾਤਾ ਨਾਲ ਪ੍ਰੀਤ ਨਹੀਂ ਹੋਵੇਗੀ।

ਅਧੀਨ ਅਰਧੰਗਾ ॥੪੦॥

They will have no affection for their mother and the people will become subservient to their wives.40.

ਪਤਨੀ ਦੇ ਅਧੀਨ ਹੋਣਗੇ ॥੪੦॥

ਅਭਛ ਭਛ ਭਛੈ

ਨ ਖਾਣ ਯੋਗ ਵਸਤੂਆਂ ਨੂੰ ਖਾਣਗੇ।

ਅਕਛ ਕਾਛ ਕਛੈ

The uneatable will be eaten and people will visit the unworthy places

ਨਾ ਫਿਰਨ ਵਾਲੇ ਸਥਾਨਾਂ ਉਤੇ ਫਿਰਨਗੇ (ਅਰਥਾਂਤਰ-ਨ ਧਾਰਨ ਕਰਨ ਯੋਗ ਰੂਪ ਧਾਰਨ ਕਰਨਗੇ)।

ਅਭਾਖ ਬੈਨ ਭਾਖੈ

ਨਾ ਬੋਲਣ ਯੋਗ ਬੋਲ ਬੋਲਣਗੇ।

ਕਿਸੂ ਕਾਣਿ ਰਾਖੈ ॥੪੧॥

The people will utter the unutterable words and will not care for anybody.41.

ਕਿਸੇ ਦੀ ਪਰਵਾਹ ਨਹੀਂ ਕਰਨਗੇ ॥੪੧॥

ਅਧਰਮ ਕਰਮ ਕਰ ਹੈ

ਅਧਰਮ ਦੇ ਕਰਮ ਕਰਨਗੇ।

ਤਾਤ ਮਾਤ ਡਰਿ ਹੈ

ਪਿਤਾ ਮਾਤਾ ਤੋਂ ਨਹੀਂ ਡਰਨਗੇ।

ਕੁਮੰਤ੍ਰ ਮੰਤ੍ਰ ਕੈ ਹੈ

ਮਾੜੇ ਸਲਾਹਕਾਰਾਂ ਨਾਲ ਸਾਲਾਹ ਕਰਨਗੇ।

ਸੁਮੰਤ੍ਰ ਕੋ ਲੈ ਹੈ ॥੪੨॥

They will peroform unrighteous acts and will not have any advice and will not seek good advice.42.

ਚੰਗੀ ਸਲਾਹ ਨੂੰ ਗ੍ਰਹਿਣ ਨਹੀਂ ਕਰਨਗੇ ॥੪੨॥

ਅਧਰਮ ਕਰਮ ਕੈ ਹੈ

ਅਧਰਮ ਵਾਲਾ ਕਰਮ ਕਰਨਗੇ।

ਸੁ ਭਰਮ ਧਰਮ ਖੁਐ ਹੈ

They will perform acts of unrighteousness and will lose their dharma in illusions

ਚੰਗੇ ਧਰਮ ਨੂੰ ਭਰਮਾਂ ਵਿਚ ਗੰਵਾ ਦੇਣਗੇ।

ਸੁ ਕਾਲ ਫਾਸਿ ਫਸ ਹੈ

ਉਹ ਕਾਲ ਦੀ ਫਾਹੀ ਵਿਚ ਫਸ ਜਾਣਗੇ।

ਨਿਦਾਨ ਨਰਕ ਬਸਿ ਹੈ ॥੪੩॥

Thy will be entrapped in the noose of Yama and untimately reside in hell.43.

ਅੰਤ ਵਿਚ ਨਰਕ ਵਿਚ ਵਾਸਾ ਕਰਨਗੇ ॥੪੩॥

ਕੁਕਰਮ ਕਰਮ ਲਾਗੇ

ਭੈੜੇ ਕੰਮ ਕਰਨ ਵਿਚ ਲਗਣਗੇ।

ਸੁਧਰਮ ਛਾਡਿ ਭਾਗੇ

ਚੰਗੇ ਧਰਮ ਨੂੰ ਛਡ ਕੇ ਭਜ ਜਾਣਗੇ।

ਕਮਾਤ ਨਿਤ ਪਾਪੰ

ਨਿੱਤ ਪਾਪ ਕਮਾਉਣਗੇ।

ਬਿਸਾਰਿ ਸਰਬ ਜਾਪੰ ॥੪੪॥

The people being engrossed in misconduct will abandon disciplines and engross themselves in sinful actions.44.

ਸਾਰੇ ਜਾਪਾਂ ਨੂੰ ਭੁਲਾ ਦੇਣਗੇ ॥੪੪॥

ਸੁ ਮਦ ਮੋਹ ਮਤੇ

ਉਹ ਹੰਕਾਰ ਅਤੇ ਮੋਹ ਵਿਚ ਮਸਤ ਹੋਣਗੇ।

ਸੁ ਕਰਮ ਕੇ ਕੁਪਤੇ

ਚੰਗੇ ਕਰਮ (ਕਰਨ ਵਿਚ) ਨਿਖਿਧ ਹੋਣਗੇ।

ਸੁ ਕਾਮ ਕ੍ਰੋਧ ਰਾਚੇ

ਉਹ ਕਾਮ ਕ੍ਰੋਧ ਵਿਚ ਮਗਨ ਹੋਣਗੇ।

ਉਤਾਰਿ ਲਾਜ ਨਾਚੇ ॥੪੫॥

The people intoxicated with wine and attachment will perform uncivilised acts and being absorbed in lust and anger, they will dance unashamedly.45.

ਲਾਜ-ਮਰਯਾਦਾ ਨੂੰ ਤਿਆਗ ਕੇ ਨਚਣਗੇ ॥੪੫॥