ਕਬਿਤੁ

ਕਬਿੱਤ:

ਕੋਊ ਦਿਨ ਰਹੋ ਹਸਿ ਬੋਲੋ ਆਛੀ ਬਾਤੈ ਕਹੋ ਕਹਾ ਸਸੁਰਾਰਿ ਕੀ ਅਨੋਖੀ ਪ੍ਰੀਤਿ ਪਾਗੀ ਹੈ

(Rani) ‘Come, stay here a few days and let us have kind conversations. ‘What is the need of this strange inclination of going to your in-laws?

(ਫਿਰ ਰਾਣੀ ਕਹਿਣ ਲਗੀ) ਕੁਝ ਦਿਨ ਰਹੋ, ਹੱਸ ਕੇ ਚੰਗੀਆਂ ਚੰਗੀਆਂ ਗੱਲਾਂ ਕਰੋ, ਦਸੋ ਸੌਹਰਿਆਂ ਦਾ ਅਜਿਹਾ ਅਨੋਖਾ ਪ੍ਰੇਮ ਕਿਉਂ ਪਾਲ ਰਖਿਆ ਹੈ।

ਯਹੈ ਰਾਜ ਲੀਜੈ ਯਾ ਕੋ ਰਾਜਾ ਹ੍ਵੈ ਕੈ ਰਾਜ ਕੀਜੈ ਹਾਥੁ ਚਾਇ ਦੀਜੈ ਮੋਹਿ ਯਹੈ ਜਿਯ ਜਾਗੀ ਹੈ

‘Come, take over the reigning and rule over the state. I will hand over to you every thing with my own hands.

ਇਥੋਂ ਦਾ ਰਾਜ ਲੈ ਲੌ ਅਤੇ ਰਾਜਾ ਬਣਾ ਕੇ ਇਥੇ ਰਾਜ ਕਰੋ; ਹੱਥ ਚੁਕ ਕੇ ਮੈਨੂੰ ਉਹੋ ਕੁਝ ਦੇ ਦਿਓ ਜਿਸ (ਦੀ ਇੱਛਾ) ਮੇਰੇ ਮਨ ਵਿਚ ਪੈਦਾ ਹੋਈ ਹੈ।

ਤੁਮ ਕੋ ਨਿਹਾਰਿ ਕਿਯ ਮਾਰ ਨੈ ਸੁ ਮਾਰ ਮੋ ਕੌ ਤਾ ਤੇ ਬਿਸੰਭਾਰ ਭਈ ਨੀਂਦ ਭੂਖਿ ਭਾਗੀ ਹੈ

‘Your glimpse has roused my passion and I have become impatient and lost all my appetite and sleep.

ਤੁਹਾਨੂੰ ਵੇਖ ਕੇ ਮੇਰੇ ਉਤੇ ਕਾਮ ਦੇਵ ਨੇ ਹਮਲਾ ਕੀਤਾ ਹੈ ਜਿਸ ਕਰ ਕੇ ਬੇਸੁਧ ਹੋ ਗਈ ਹਾਂ ਅਤੇ ਨੀਂਦਰ ਅਤੇ ਭੁਖ ਖ਼ਤਮ ਹੋ ਗਈ ਹੈ।

ਤਹਾ ਕੌ ਜੈਯੇ ਮੇਰੀ ਸੇਜ ਕੋ ਸੁਹੈਯੈ ਆਨਿ ਲਗਨ ਨਿਗੌਡੀ ਨਾਥ ਤੇਰੇ ਸਾਥ ਲਾਗੀ ਹੈ ॥੪੨॥

‘Please don’t go there and become the splendour of my bed, as, Oh, My Love, I have fallen in love with you.’(42)

(ਤੁਸੀਂ) ਉਥੇ ਨਾ ਜਾਓ ਅਤੇ ਆ ਕੇ ਮੇਰੀ ਸੇਜ ਨੂੰ ਸੁਹਾਵਣਾ ਬਣਾਓ; ਹੇ ਨਾਥ! ਭੈੜੀ ਲਗਨ ਤੇਰੇ ਨਾਲ ਲਗ ਗਈ ਹੈ ॥੪੨॥

ਏਕ ਪਾਇ ਸੇਵਾ ਕਰੌ ਚੇਰੀ ਹ੍ਵੈ ਕੈ ਨੀਰ ਭਰੌ ਤੁਹੀ ਕੌ ਬਰੌ ਮੋਰੀ ਇਛਾ ਪੂਰੀ ਕੀਜਿਯੈ

‘Standing on one leg I will serve you and I will love you, and only you.

(ਮੈਂ) ਇਕ ਪੈਰ (ਉਤੇ ਖੜੀ ਹੋ ਕੇ) ਸੇਵਾ ਕਰਾਂਗੀ, ਦਾਸੀ ਬਣ ਕੇ ਤੁਹਾਡਾ ਪਾਣੀ ਭਰਾਂਗੀ, ਤੁਹਾਨੂੰ ਹੀ ਵਰਾਂਗੀ, ਮੇਰੀ (ਇਹ) ਇੱਛਾ ਪੂਰੀ ਕਰ ਦਿਓ।

ਯਹੈ ਰਾਜ ਲੇਹੁ ਹਾਥ ਉਠਾਇ ਮੋ ਕੌ ਟੂਕ ਦੇਹੁ ਹਮ ਸੌ ਬਢਾਵ ਨੇਹੁ ਜਾ ਤੇ ਲਾਲ ਜੀਜਿਯੈ

‘Take this reign and leave me just to survive on meagre food as I will subsist whatever the way you wish.

ਇਹ ਰਾਜ ਲੈ ਲਵੋ ਅਤੇ ਹੱਥ ਚੁਕ ਕੇ ਮੈਨੂੰ ਕੁਝ ਖਾਣ ਲਈ ਦਿਓ; ਮੇਰੇ ਨਾਲ ਪ੍ਰੇਮ ਵਧਾਓ, ਹੇ ਪ੍ਰੀਤਮ! ਜਿਸ ਕਰ ਕੇ ਜੀ ਸਕਾਂ।

ਜੌ ਕਹੌ ਬਿਕੈਹੌ ਜਹਾ ਭਾਖੋ ਤਹਾ ਚਲੀ ਜੈਹੌ ਐਸੋ ਹਾਲ ਹੇਰਿ ਨਾਥ ਕਬਹੂੰ ਪ੍ਰਸੀਜਿਯੈ

‘Oh, my Master, I will go there and expend myself whenever and wherever you desire.

ਜੇ ਕਹੋ, ਤਾਂ ਵਿਕ ਜਾਵਾਂਗੀ, ਜਿਥੇ ਕਹੋ, ਉਥੇ ਚਲੀ ਜਾਵਾਂਗੀ; ਹੇ ਨਾਥ! (ਮੇਰਾ) ਅਜਿਹਾ ਹਾਲ ਵੇਖ ਕੇ ਕਦੇ ਤਾਂ ਤਰਸ ਆਉਣਾ ਚਾਹੀਦਾ ਹੈ।

ਯਾਹੀ ਠੌਰ ਰਹੋ ਹਸਿ ਬੋਲੋ ਆਛੀ ਬਾਤੈ ਕਹੋ ਜਾਨ ਸਸੁਰਾਰਿ ਕੋ ਨਾਮੁ ਫੇਰ ਲੀਜਿਯੈ ॥੪੩॥

‘Adjudging my circumstances, please take pity on me and remain here for happy talks, and abandon thought of going to in-Iaws.’(43)

ਇਥੇ ਹੀ ਰਹੋ, ਹੱਸ ਕੇ ਬੋਲੋ ਅਤੇ ਚੰਗੀਆਂ ਚੰਗੀਆਂ ਗੱਲਾਂ ਕਰੋ ਅਤੇ ਸੌਹਰੇ ਜਾਣ ਦਾ ਫਿਰ ਨਾਂ ਤਕ ਨਾ ਲਵੋ ॥੪੩॥