ਸਵੈਯਾ ॥
ਸਵੈਯਾ:
ਕ︀ਯੋ ਨਿਜੁ ਤ੍ਰਿਯ ਤਜਿ ਕੇ ਸੁਨਿ ਸੁੰਦਰਿ ਤੋਹਿ ਭਜੇ ਧ੍ਰਮ ਜਾਤ ਹਮਾਰੋ ॥
(Urvassi) ‘By deserting my wife if make love with you, then my righteousness will be infringed.
(ਉਰਬਸੀ ਨੇ ਉੱਤਰ ਦਿੱਤਾ) ਹੇ ਸੁੰਦਰੀ! ਸੁਣੋ, ਜੇ ਆਪਣੀ ਇਸਤਰੀ ਛਡ ਕੇ ਤੇਰੇ ਨਾਲ ਸੰਯੋਗ ਕਰਦਾ ਹਾਂ ਤਾਂ ਮੇਰਾ ਧਰਮ ਨਸ਼ਟ ਹੁੰਦਾ ਹੈ।
ਰਾਜ ਕਰੌ ਅਪਨੇ ਤੁਮ ਹੀ ਸੁਖ ਸੋ ਇਨ ਧਾਮਨ ਬੀਚ ਬਿਹਾਰੋ ॥
‘Better you carryon your sovereignty and remain in your home happily.
ਤੂੰ ਆਪਣਾ ਰਾਜ ਆਪ ਹੀ ਸੁਖ ਪੂਰਵਕ ਕਰ ਅਤੇ ਇਨ੍ਹਾਂ ਮਹੱਲਾਂ ਵਿਚ ਵਸ।
ਮੈ ਪ੍ਰਗਟਿਯੋ ਜਬ ਤੇ ਤਬ ਤੇ ਤਜਿ ਕਾਨਿ ਤ੍ਰਿਯਾ ਨਹਿ ਆਨ ਨਿਹਾਰੋ ॥
‘Since my birth, relinquishing modesty, I have never looked at another woman.
ਜਦੋਂ ਦਾ ਮੈਂ ਪ੍ਰਗਟ ਹੋਇਆ ਹਾਂ, ਉਦੋਂ ਤੋਂ ਮਰਯਾਦਾ ਛਡ ਕੇ ਕਿਸੇ ਹੋਰ ਇਸਤਰੀ ਨੂੰ ਨਹੀਂ ਵੇਖਿਆ।
ਕ︀ਯਾ ਤੁਮ ਖ︀ਯਾਲ ਪਰੋ ਹਮਰੇ ਮਨ ਧੀਰ ਧਰੋ ਰਘੁਨਾਥ ਉਚਾਰੋ ॥੪੪॥
‘Whatever the thoughts you may have drowned in, keep patient and meditate on Godly Name.’(44)
ਤੂੰ ਮੇਰੇ ਖ਼ਿਆਲ ਕਿਉਂ ਪੈ ਗਈ ਹੈਂ, ਮਨ ਵਿਚ ਧੀਰਜ ਧਾਰਨ ਕਰ ਅਤੇ ਰਘੂਨਾਥ ਦਾ ਭਜਨ ਕਰ ॥੪੪॥
ਕ੍ਰੋਰਿ ਉਪਾਇ ਕਰੋ ਲਲਨਾ ਤੁਮ ਕੇਲ ਕਰੇ ਬਿਨੁ ਮੈ ਨ ਟਰੋਂਗੀ ॥
(Rani) ‘Oh, my love, you may try thousands of time, but! will not let you go without making love with me.
ਹੇ ਮੇਰੇ ਪਿਆਰੇ! (ਤੁਸੀਂ) ਕਰੋੜਾਂ ਉਪਾ ਕਰੋ, ਪਰ ਮੈਂ ਤੁਹਾਡੇ ਨਾਲ ਕਾਮ-ਕੇਲ ਕਰਨ ਤੋਂ ਨਹੀਂ ਟਲਾਂਗੀ।
ਭਾਜਿ ਰਹੋਬ ਕਹਾ ਹਮ ਤੇ ਤੁਮ ਭਾਤਿ ਭਲੀ ਤੁਹਿ ਆਜ ਬਰੋਂਗੀ ॥
‘Whatever you may do, you cannot run away, I must achieve you today.
ਤੁਸੀਂ ਮੈਥੋਂ ਭਜ ਕੇ ਕਿਥੇ ਰਹੋਗੇ, (ਮੈਂ) ਅਜ ਚੰਗੀ ਤਰ੍ਹਾਂ ਤੁਹਾਨੂੰ ਵਰਾਂਗੀ।
ਜੌ ਨ ਮਿਲੋ ਤੁਮ ਆਜੁ ਹਮੈ ਅਬ ਹੀ ਤਬ ਮੈ ਬਿਖ ਖਾਇ ਮਰੋਂਗੀ ॥
If I cannot achieve you today, I will kill myself by taking poison,
ਜੇ ਤੁਸੀਂ ਮੈਨੂੰ ਅਜ ਨਹੀਂ ਮਿਲੋਗੇ, ਤਦ ਮੈਂ ਹੁਣੇ ਹੀ ਜ਼ਹਿਰ ਖਾ ਕੇ ਮਰ ਜਾਵਾਂਗੀ।
ਪ੍ਰੀਤਮ ਕੇ ਦਰਸੇ ਪਰਸੇ ਬਿਨੁ ਪਾਵਕ ਮੈਨ ਪ੍ਰਵੇਸ ਕਰੋਂਗੀ ॥੪੫॥
‘And, without meeting the lover, I will burn myself in the fire of passion.’(45)
ਆਪਣੇ ਪ੍ਰੀਤਮ ਨੂੰ ਵੇਖੇ ਅਤੇ ਮਾਣੇ ਬਿਨਾ ਮੈਂ ਅਗਨੀ ਵਿਚ ਪ੍ਰਵੇਸ਼ ਕਰ ਲਵਾਂਗੀ ॥੪੫॥