ਦੋਹਰਾ

Dohira

ਦੋਹਰਾ:

ਚੇਤ ਮੁਗਲ ਜਬ ਹੀ ਭਯਾ ਸੀਸ ਰਹਿਯੋ ਨਿਹੁਰਾਇ

When the Mughal regained consciousness, he hung his head,

ਜਦ ਮੁਗ਼ਲ ਨੂੰ ਹੋਸ਼ ਆਈ, ਤਾਂ ਉਸ ਨੇ ਨੀਵੀਂ ਪਾ ਲਈ।

ਅਤਿ ਲਜਤ ਜਿਯ ਮੈ ਭਯਾ ਬੈਨ ਭਾਖ︀ਯੋ ਜਾਇ ॥੪॥

He was so much ashamed that he could not speak.(4)

ਉਹ ਮਨ ਵਿਚ ਬਹੁਤ ਲਜਿਤ ਹੋਇਆ, (ਇਸ ਲਈ ਉਸ ਤੋਂ) ਬੋਲਿਆ ਨਾ ਗਿਆ ॥੪॥

ਅਬ ਮੈ ਯਾਹਿ ਉਬਾਰਿਯਾ ਸੀਤਲ ਬਾਰਿ ਪਿਯਾਇ

The woman told, ‘I have saved you by giving you cold water.’

ਹੁਣ ਮੈਂ ਠੰਡਾ ਜਲ ਪਿਲਾ ਕੇ ਇਸ ਨੂੰ ਸਾਵਧਾਨ ਕੀਤਾ ਹੈ।

ਸਭ ਸੌ ਐਸੀ ਭਾਤਿ ਕਹਿ ਤਾ ਕੌ ਦਿਯਾ ਉਠਾਇ ॥੫॥

And acting this way, she made him to go away.(5)

ਸਾਰਿਆਂ ਨੂੰ ਇਸ ਤਰ੍ਹਾਂ ਕਹਿ ਕੇ, ਉਸ (ਮੁਗ਼ਲ) ਨੂੰ ਘਰ ਤੋਂ ਭੇਜ ਦਿੱਤਾ ॥੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਸੰਤਾਲੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੪੭॥੮੧੮॥ਅਫਜੂੰ॥

Forty-seventh Parable of Auspicious Chritars Conversation of the Raja and the Minister, Completed with Benediction. (47)(8168).

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੪੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੪੭॥੮੧੮॥ ਚਲਦਾ॥