ਚੌਪਈ

CHAUPAI

ਚੌਪਈ:

ਮਾਨੁਖਨੀ ਸਬਦਾਦਿ ਭਣੀਜੈ

ਪਹਿਲਾਂ 'ਮਾਨੁਖਨੀ' (ਸੈਨਾ) ਸ਼ਬਦ ਕਥਨ ਕਰੋ।

ਅਰਿਣੀ ਅੰਤਿ ਸਬਦ ਤਿਹ ਦੀਜੈ

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਵਰਤੋ।

ਸਕਲ ਤੁਪਕ ਕੇ ਨਾਮ ਪਛਾਨਹੁ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਚਹੋ ਜਹਾ ਸਭ ਠਵਰ ਬਖਾਨਹੁ ॥੧੧੫੧॥

Saying firstly the word “Manushyani” add the word “arini” at the end and know all the names of Tupak and use them as desired.1151.

ਜਿਥੇ ਚਾਹੋ, ਸਭ ਥਾਂਵਾਂ ਤੇ ਵਰਤੋ ॥੧੧੫੧॥

ਆਦਿ ਮਰਤਣੀ ਸਬਦ ਬਖਾਨੋ

ਪਹਿਲਾਂ 'ਮਰਤਣੀ' ਸ਼ਬਦ ਕਥਨ ਕਰੋ।

ਅੰਤਕ ਸਬਦ ਅੰਤਿ ਤਿਹ ਠਾਨੋ

ਉਸ ਦੇ ਅੰਤ ਉਤੇ 'ਅੰਤਕ' ਸ਼ਬਦ ਜੋੜੋ।

ਨਾਮ ਤੁਪਕ ਕੇ ਸਭ ਲਹਿ ਲੀਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਜਿਹ ਚਾਹੋ ਤਿਹ ਠਵਰ ਭਣੀਜੈ ॥੧੧੫੨॥

Saying the word “Mratyani” add the word “arini” at the end and know all the names of Tupak you may mention them anywhere as desired.1152.

ਜਿਥੇ ਚਾਹੋ, ਉਥੇ ਕਥਨ ਕਰੋ ॥੧੧੫੨॥

ਆਦਿ ਮਾਨੁਖਨੀ ਸਬਦ ਬਖਾਨੋ

ਪਹਿਲਾਂ 'ਮਾਨੁਖਨੀ' (ਮਨੁੱਖ ਦੇ ਸਮੂਹ ਵਾਲੀ ਸੈਨਾ) ਸ਼ਬਦ ਕਥਨ ਕਰੋ।

ਤਾ ਕੇ ਮਥਣੀ ਅੰਤਿ ਸੁ ਠਾਨੋ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਵਰਤੋ।

ਨਾਮ ਤੁਪਕ ਕੇ ਸਭ ਲਹਿ ਲਿਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਜਿਹ ਚਾਹੋ ਤਿਹ ਠਵਰ ਭਣਿਜੈ ॥੧੧੫੩॥

Saying the word “Manini” add the word “mathani” and know all the names of Tupak for using them as desired.1153.

ਜਿਥੇ ਲੋੜ ਸਮਝੋ, ਉਥੇ ਕਥਨ ਕਰੋ ॥੧੧੫੩॥

ਮਾਨਿਖਯਨੀ ਪਦਾਦਿ ਭਣੀਜੈ

ਪਹਿਲਾਂ 'ਮਾਨਿਖਯਨੀ' (ਪੈਦਲ ਸੈਨਾ) ਸ਼ਬਦ ਕਥਨ ਕਰੋ।

ਅੰਤਿ ਸਬਦ ਮਥਣੀ ਤਿਹ ਦੀਜੈ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਵਰਤੋ।

ਨਾਮ ਤੁਪਕ ਕੇ ਸਕਲ ਲਹਿਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਰੁਚੈ ਜਹਾ ਤਿਹ ਠਵਰ ਭਣਿਜੈ ॥੧੧੫੪॥

Saying the word “Manushyani” in the beginning, add the word “mathani” at the end and know all the names of Tupak.1154.

ਜਿਥੇ ਚਿਤ ਕਰੇ, ਉਥੇ ਵਰਤੋ ॥੧੧੫੪॥

ਨਰਣੀ ਆਦਿ ਉਚਾਰਣ ਕੀਜੈ

ਪਹਿਲਾਂ 'ਨਰਣੀ' ਸ਼ਬਦ ਉਚਾਰਨ ਕਰੋ।

ਅਰਿਣੀ ਅੰਤਿ ਸਬਦ ਤਿਹ ਦੀਜੈ

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਭ ਸ੍ਰੀ ਨਾਮ ਤੁਪਕ ਕੇ ਜਾਨਹੁ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਯਾ ਮੈ ਭੇਦ ਨੈਕੁ ਪ੍ਰਮਾਨਹੁ ॥੧੧੫੫॥

Saying firstly the word “Narni”, add the word “arini” and know all the names of Tupak without any discrimination.1155.

ਇਸ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਾ ਸਮਝੋ ॥੧੧੫੫॥

ਮਾਨਵਨੀ ਸਬਦਾਦਿ ਭਣਿਜੈ

ਪਹਿਲਾਂ 'ਮਾਨਵਨੀ' ਪਦ ਕਥਨ ਕਰੋ।

ਤਾ ਕੇ ਅੰਤਿ ਸਤ੍ਰੁ ਪਦ ਦਿਜੈ

ਉਸ ਦੇ ਅੰਤ ਉਤੇ 'ਸਤ੍ਰੁ' ਪਦ ਜੋੜੋ।

ਨਾਮ ਤੁਪਕ ਕੇ ਸਕਲ ਲਹੀਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਸਭਾ ਮਧਿ ਬਿਨੁ ਸੰਕ ਕਹੀਜੈ ॥੧੧੫੬॥

Saying firstly the word “manavni”, add the word “Shatru” at the end and know all the names of Tupak without any doubt.1156.

ਸਭਾ ਵਿਚ ਬਿਨਾ ਸੰਗ ਕਹਿ ਦਿਓ ॥੧੧੫੬॥