ਅੜਿਲ

ARIL

ਅੜਿਲ:

ਆਦਿ ਸੁਜਨਨੀ ਸਬਦ ਉਚਾਰਨ ਕੀਜੀਐ

ਪਹਿਲਾਂ 'ਸੁਜਨਨੀ' (ਸੈਨਾ) ਪਦ ਕਹੋ।

ਮਥਣੀ ਤਾ ਕੇ ਅੰਤਿ ਸਬਦ ਕੋ ਦੀਜੀਐ

ਉਸ ਦੇ ਅੰਤ ਉਤੇ 'ਮਥਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਸੁਬੁਧਿ ਜੀਅ ਜਾਨੀਐ

(ਇਸ ਨੂੰ) ਸਭ ਬੁੱਧੀਮਾਨੋ! ਮਨ ਵਿਚ ਤੁਪਕ ਦਾ ਨਾਮ ਸਮਝੋ।

ਹੋ ਯਾ ਕੇ ਭੀਤਰ ਭੇਦ ਤਨਕ ਨਹੀ ਮਾਨੀਐ ॥੧੧੪੯॥

Uttering firstly the word “Janani” add the word “mathani” at the end and know all the names of Tupak in your mind without any discrimination.1149.

ਇਸ ਗੱਲ ਵਿਚ ਜ਼ਰਾ ਜਿੰਨਾ ਭੇਦ ਨਾ ਮੰਨੋ ॥੧੧੪੯॥

ਪ੍ਰਿਥਮ ਸੁਹਿਰਦਿਨੀ ਮੁਖ ਤੇ ਸਬਦ ਉਚਾਰੀਐ

ਪਹਿਲਾਂ 'ਸੁਹਿਰਦਿਨੀ' ਸ਼ਬਦ ਨੂੰ ਮੁਖ ਵਿਚੋਂ ਉਚਾਰੋ।

ਅਰਿਣੀ ਤਾ ਕੇ ਅੰਤਿ ਬਹੁਰਿ ਪਦ ਡਾਰੀਐ

ਮਗਰੋਂ ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਚਤੁਰ ਚਿਤ ਮਾਝ ਲਹੁ

(ਇਸ ਨੂੰ) ਸਭ ਚਤੁਰ ਲੋਗ ਮਨ ਵਿਚ ਤੁਪਕ ਦਾ ਨਾਮ ਸਮਝਣ।

ਹੋ ਕਬਿਤ ਕਾਬਿ ਮੈ ਰੁਚੈ ਤਹੀ ਤੇ ਨਾਮ ਕਹੁ ॥੧੧੫੦॥

Saying firstly the word “Suhirdyani” add the word “arini” at the end and know all the names to Tupak cleverly and use them in poetry according to your inclination.1150.

ਜਿਥੇ ਕਵੀ ਕਬਿੱਤਾ ਰਚਣ, ਉਥੇ ਵਰਤ ਲੈਣ ॥੧੧੫੦॥