ਦੋਹਰਾ ॥
ਦੋਹਰਾ:
ਤਬ ਬ︀ਯਾਹਿਤ ਅਗਲੀ ਤ੍ਰਿਯਹਿ ਭੇਦ ਸਕਲ ਸੁਨਿ ਪਾਇ ॥
ਜਦ ਅਗਲੀ ਵਿਆਹੀ ਹੋਈ ਇਸਤਰੀ ਨੇ ਸਾਰਾ ਭੇਦ ਜਾਣ ਲਿਆ।
ਕੋਪਿ ਅਧਿਕ ਚਿਤ ਮੈ ਕੀਯੋ ਸੁਨਿ ਸੰਮਸ ਕੋ ਨਾਇ ॥੨੯॥
ਸ਼ਮਸ ਦਾ ਨਾਂ ਸੁਣ ਕੇ ਚਿਤ ਵਿਚ ਬਹੁਤ ਕ੍ਰੋਧ ਕੀਤਾ ॥੨੯॥
ਸ੍ਵਰਨਮਤੀ ਬ︀ਯਾਹਿਤ ਅਗਲਿ ਚਿਤ ਅਤਿ ਕੋਪ ਬਢਾਇ ॥
ਪਹਿਲਾਂ ਵਿਆਹੀ ਹੋਈ ਸ੍ਵਰਨਮਤੀ ਨੇ ਮਨ ਵਿਚ ਬਹੁਤ ਗੁੱਸਾ ਕੀਤਾ
ਬੀਰ ਸੈਨ ਪਤਿ ਪਿਤੁ ਭਏ ਐਸ ਕਹਤ ਭੀ ਜਾਇ ॥੩੦॥
ਅਤੇ ਪਤੀ ਦੇ ਪਿਤਾ ਬੀਰ ਸੈਨ ਨੂੰ ਇਸ ਤਰ੍ਹਾਂ ਜਾ ਕੇ ਕਿਹਾ ॥੩੦॥
ਕਹੋਂ ਬਚਨ ਚਿਤ ਦੈ ਸੁਨੋ ਬੈਨ ਏਸ ਕੇ ਏਸ ॥
ਹੇ ਰਾਜਿਆਂ ਦੇ ਰਾਜੇ! ਮੇਰੀ ਗੱਲ ਧਿਆਨ ਨਾਲ ਸੁਣੋ!
ਭਜਿ ਢੋਲਾ ਤੁਮ ਤੇ ਗਯੋ ਲੇਨ ਤਿਹਾਰੋ ਦੇਸ ॥੩੧॥
ਤੁਹਾਡਾ ਦੇਸ ਹਥਿਆਣ ਲਈ ਢੋਲਾ ਤੁਹਾਡੇ ਕੋਲੋਂ ਭਜ ਗਿਆ ਹੈ ॥੩੧॥