ਚੌਪਈ ॥
ਚੌਪਈ:
ਲੈ ਮੁਕਲਾਵੋ ਅਤਿ ਸੁਖ ਪਾਯੋ ॥
ਉਹ ਮੁਕਲਾਵਾ ਲੈ ਕੇ ਅਤੇ ਬਹੁਤ ਆਨੰਦਿਤ ਹੋ ਕੇ
ਨਰਵਰ ਗੜ ਕੀ ਓਰ ਸਿਧਾਯੋ ॥
ਨਰਵਰ ਗੜ੍ਹ ਵਲ ਚਲ ਪਿਆ।
ਬ︀ਯਾਹਿਤ ਦੂਤ ਤ੍ਰਿਯਾ ਕੋ ਧਾਯੋ ॥
(ਤਦ) ਦੂਜੀ ਵਿਆਹੀ ਹੋਈ ਇਸਤਰੀ ਦਾ ਦੂਤ ਭਜਿਆ
ਸਕਲ ਜਾਇ ਤਿਹ ਭੇਦ ਜਤਾਯੋ ॥੨੮॥
ਅਤੇ ਉਸ ਨੇ ਸਾਰਾ ਭੇਦ ਜਾ ਕੇ (ਉਸ ਨੂੰ) ਦਸ ਦਿੱਤਾ ॥੨੮॥