ਅੜਿਲ ॥

ਅੜਿਲ:

ਸੁਨਤ ਪਿਯਰਵਾ ਬੈਨ ਤਾਹਿ ਭੋਗਤ ਭਯੋ ॥

ਪ੍ਰੀਤਮ ਨੇ ਇਹ ਗੱਲ ਸੁਣ ਕੇ ਉਸ ਨਾਲ ਭੋਗ ਕੀਤਾ

ਚੌਰਾਸੀ ਆਸਨ ਸੰਮਸ ਕੇ ਕਸਿ ਲਯੋ ॥

ਅਤੇ ਸ਼ਮਸ ਦੇ ਕਸ ਕੇ ਚੌਰਾਸੀ ਆਸਣ ਲਏ।

ਚੁੰਬਨ ਲਏ ਅਨੇਕ ਅੰਗ ਲਪਟਾਇ ਕੈ ॥

ਅੰਗਾਂ ਨਾਲ ਲਿਪਟ ਲਿਪਟ ਕੇ ਅਨੇਕ ਚੁੰਬਨ ਲਏ

ਹੋ ਚਿਮਟਿ ਚਿਮਟਿ ਤਿਹ ਭਜਿਯੋ ਹਰਖ ਉਪਜਾਇ ਕੈ ॥੨੫॥

ਅਤੇ ਪ੍ਰਸੰਨਤਾ ਪੂਰਵਕ ਚਿਮਟ ਚਿਮਟ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ ॥੨੫॥

ਚਤੁਰੁ ਚਤੁਰਿਯਾ ਚਿਮਟਿ ਚਿਮਟਿ ਰਤਿ ਮਾਨਹੀ ॥

ਚਤੁਰ ਪੁਰਸ਼ ਅਤੇ ਚਤੁਰ ਇਸਤਰੀ ਚਿਮਟ ਚਿਮਟ ਕੇ ਰਤੀ ਮਨਾ ਰਹੇ ਸਨ।

ਬਿਹਸਿ ਬਿਹਸਿ ਬਹੁ ਭਾਤਿਨ ਬਚਨ ਬਖਾਨਹੀ ॥

ਹਸ ਹਸ ਕੇ ਕਈ ਤਰ੍ਹਾਂ ਨਾਲ ਬਚਨ ਬਿਲਾਸ ਕਰਦੇ ਸਨ।

ਤ੍ਰਿਯਾ ਤਿਹਾਰੋ ਆਸਨ ਤਜਿਯੋ ਨ ਜਾਵਈ ॥

(ਪ੍ਰੀਤਮ ਕਹਿਣ ਲਗਿਆ) ਹੇ ਪ੍ਰਿਯਾ! ਤੇਰਾ ਆਸਣ ਛਡਿਆ ਨਹੀਂ ਜਾ ਸਕਦਾ

ਹੋ ਕਹਿ ਕਹਿ ਐਸੀ ਭਾਤਿ ਗਲੇ ਲਪਟਾਵਈ ॥੨੬॥

ਅਤੇ ਇਸ ਤਰ੍ਹਾਂ ਕਹਿ ਕਹਿ ਕੇ ਗਲੇ ਨਾਲ ਲਿਪਟ ਰਿਹਾ ਸੀ ॥੨੬॥

ਭਾਤਿ ਭਾਤਿ ਅਬਲਾ ਕੇ ਆਸਨ ਲੇਤ ਭਯੋ ॥

ਉਹ ਭਾਂਤ ਭਾਂਤ ਨਾਲ ਇਸਤਰੀ ਨਾਲ ਆਸਣਾਂ ਦੀ ਵਰਤੋਂ ਕਰਨ ਲਗਾ

ਲਪਟਿ ਲਪਟਿ ਕਰਿ ਗਰੇ ਤਾਹਿ ਸੁਖ ਦੇਤ ਭਯੋ ॥

ਅਤੇ ਉਸ ਦੇ ਗਲੇ ਨਾਲ ਲਿਪਟ ਲਿਪਟ ਕੇ ਸੁਖ ਦੇਣ ਲਗਾ।

ਚਿਮਟਿ ਚਿਮਟਿ ਰਤਿ ਕਰੈ ਦੋਊ ਮੁਸਕਾਇ ਕੈ ॥

ਦੋਵੇਂ ਹਸ ਹਸ ਕੇ ਅਤੇ ਚਿਮਟ ਚਿਮਟ ਕੇ ਰਤੀ ਕਰਦੇ ਸਨ

ਹੌ ਸਕਲ ਕੋਕ ਕੋ ਮਤ ਕੌ ਕਹੈ ਬਨਾਇ ਕੈ ॥੨੭॥

ਅਤੇ ਕੋਕ ਸ਼ਾਸਤ੍ਰ ਦੀਆਂ ਸਾਰੀਆਂ ਗੱਲਾਂ ਨੂੰ ਪੂਰੀ ਤਰ੍ਹਾਂ ਮਾਣ ਰਹੇ ਸਨ ॥੨੭॥