ਦੋਹਰਾ ॥
Dohira
ਦੋਹਰਾ:
ਮਰਨ ਸਭਨ ਕੇ ਮੂੰਡ ਪੈ ਸਫਲ ਮਰਨ ਹੈ ਤਾਹਿ ॥
Everyone is going to parish, bUt that death is worthwhile,
ਮਰਨਾ ਸਭ ਦੇ ਸਿਰ ਉਤੇ (ਲਿਖਿਆ ਹੈ) ਪਰ ਸਫਲ ਮਰਨਾ ਉਸ ਦਾ ਹੈ
ਤਨਕ ਬਿਖੈ ਤਨ ਕੌ ਤਜੈ ਪਿਯ ਸੋ ਪ੍ਰੀਤਿ ਬਨਾਇ ॥੪੪॥
Which, in no time, is sacrificed in the memory of the loved one.( 44)
ਜੋ ਛਿਣ ਭਰ ਵਿਚ ਪ੍ਰੀਤਮ ਦੀ ਪ੍ਰੀਤ ਵਿਚ ਸ਼ਰੀਰ ਤਿਆਗ ਦੇਵੇ ॥੪੪॥
ਤਨ ਗਾਡਿਯੋ ਜਹ ਤੁਮ ਮਿਲੇ ਅੰਗ ਮਿਲਿਯੋ ਸਰਬੰਗ ॥
By burying your body you make your limbs to meet his limbs,
ਜਿਥੇ ਤਨ ਦਬਿਆ ਹੋਇਆ ਸੀ। ਹੇ ਪ੍ਰਾਣ! (ਉਥੇ) ਤੁਸੀਂ ਮਿਲ ਗਏ, ਅੰਗ ਸਾਰੇ ਅੰਗਾਂ ਨਾਲ ਮਿਲ ਗਏ।
ਸਭ ਕਛੁ ਤਜਿ ਗ੍ਰਿਹ ਕੋ ਚਲਿਯੋ ਪ੍ਰਾਨ ਪਿਯਾਰੇ ਸੰਗ ॥੪੫॥
And then the soul meets the soul, relinquishing everything else.( 45)
ਸਭ ਕੁਝ ਛਡ ਕੇ ਪਿਆਰੇ ਦੇ ਨਾਲ ਦਰਗਾਹ ਨੂੰ ਚਲੇ ਗਏ ॥੪੫॥
ਪਵਨ ਪਵਨ ਆਨਲ ਅਨਲ ਨਭ ਨਭ ਭੂ ਭੂ ਸੰਗ ॥
The way the wind amalgamates in the wind, fire blends into fire,
ਪਵਨ ਪਵਨ ਨਾਲ, ਅਗਨੀ ਅਗਨੀ ਨਾਲ, ਆਕਾਸ਼ ਆਕਾਸ਼ ਨਾਲ, ਮਿੱਟੀ ਮਿੱਟੀ ਨਾਲ,
ਜਲ ਜਲ ਕੇ ਸੰਗ ਮਿਲਿ ਰਹਿਯੋ ਤਨੁ ਪਿਯ ਕੇ ਸਰਬੰਗ ॥੪੬॥
And through water they all intermingle and become one.(46)
ਜਲ ਜਲ ਨਾਲ (ਭਾਵ ਪੰਜ ਤੱਤ੍ਵ ਪੰਜ ਮਹਾ ਤੱਤ੍ਵਾਂ ਨਾਲ) ਮਿਲ ਗਏ ਅਤੇ ਤਨ ਪ੍ਰੀਤਮ ਦੇ ਸਭ ਅੰਗਾਂ ਨਾਲ ਇਕਮਿਕ ਹੋ ਗਿਆ ॥੪੬॥