ਕਬੀਰ ਹਰਨਾ ਦੂਬਲਾ ਇਹੁ ਹਰੀਆਰਾ ਤਾਲੁ

Kabeer, the deer is weak, and the pool is lush with green vegetation.

ਹੇ ਕਬੀਰ! ਇਹ ਜਗਤ ਇਕ ਐਸਾ ਸਰੋਵਰ ਹੈ ਜਿਸ ਵਿਚ ਬੇਅੰਤ ਮਾਇਕ ਭੋਗਾਂ ਦੀ ਹਰਿਆਵਲ ਹੈ, ਮੇਰੀ ਇਹ ਜਿੰਦ-ਰੂਪ ਹਰਨ ਕਮਜ਼ੋਰ ਹੈ (ਇਸ ਹਰਿਆਵਲ ਵਲ ਜਾਣ ਤੋਂ ਰਹਿ ਨਹੀਂ ਸਕਦਾ)। ਦੂਬਲਾ = ਦੁਬਲਾ, ਕਮਜ਼ੋਰ। ਹਰਨਾ = ਜੀਵ-ਹਰਨ। ਇਹੁ = ਇਹ ਜਗਤ। ਇਹੁ ਤਾਲੁ = ਇਹ, ਜਗਤ-ਰੂਪ ਤਲਾਬ। ਹਰੀਆਰਾ = ਹਰਿਆਵਲਾ, ਜਿਸ ਵਿਚ ਮਾਇਕ ਭੋਗਾਂ ਦੀ ਹਰਿਆਵਲ ਹੈ।

ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥੫੩॥

Thousands of hunters are chasing after the soul; how long can it escape death? ||53||

ਮੇਰੀ ਜਿੰਦ ਇੱਕ-ਇਕੱਲੀ ਹੈ, (ਇਸ ਨੂੰ ਫਸਾਣ ਲਈ ਮਾਇਕ ਭੋਗ) ਲੱਖਾਂ ਸ਼ਿਕਾਰੀ ਹਨ, (ਇਹਨਾਂ ਦੀ ਮਾਰ ਤੋਂ ਆਪਣੇ ਉੱਦਮ ਨਾਲ) ਮੈਂ ਬਹੁਤਾ ਚਿਰ ਬਚ ਨਹੀਂ ਸਕਦਾ ॥੫੩॥ ਅਹੇਰੀ = ਸ਼ਿਕਾਰੀ, ਬੇਅੰਤ ਵਿਕਾਰ। ਏਕੁ = ਇਕੱਲਾ। ਜੀਉ = ਜੀਵ, ਜਿੰਦ। ਕੇਤਾ ਕਾਲੁ = ਕਿਤਨਾ ਕੁ ਸਮਾ? ਬਹੁਤ ਚਿਰ ਤਕ ਨਹੀਂ। ਬੰਚਉ = ਮੈਂ ਬਚ ਸਕਦਾ ਹਾਂ ॥੫੩॥