ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥
Kabeer, even the dog of a devotee is good, while the mother of the faithless cynic is bad.
ਹੇ ਕਬੀਰ! (ਕਿਸੇ) ਭਗਤ ਦੀ ਕੁੱਤੀ ਭੀ ਭਾਗਾਂ ਵਾਲੀ ਜਾਣ, ਪਰ ਰੱਬ ਤੋਂ ਟੁੱਟੇ ਹੋਏ ਬੰਦੇ ਦੀ ਮਾਂ ਭੀ ਮੰਦ-ਭਾਗਣ ਹੈ; ਬੈਸਨਉ = ਪਰਮਾਤਮਾ ਦਾ ਭਗਤ। ਕੂਕਰਿ = ਕੁੱਤੀ (ਕੂਕਰੁ = ਕੁੱਤਾ)। ਸਾਕਤ = ਰੱਬ ਨਾਲੋਂ ਟੁੱਟਾ ਹੋਇਆ ਬੰਦਾ, ਮਨਮੁਖ। ਮਾਇ = ਮਾਂ। ਬੁਰੀ = ਭੈੜੀ, ਮੰਦ-ਭਾਗਣ।
ਓਹ ਨਿਤ ਸੁਨੈ ਹਰਿ ਨਾਮ ਜਸੁ ਉਹ ਪਾਪ ਬਿਸਾਹਨ ਜਾਇ ॥੫੨॥
The dog hears the Praises of the Lord's Name, while the other is engaged in sin. ||52||
ਕਿਉਂਕਿ ਉਹ ਭਗਤ ਸਦਾ ਹਰਿ-ਨਾਮ ਦੀ ਵਡਿਆਈ ਕਰਦਾ ਹੈ ਉਸ ਦੀ ਸੰਗਤ ਵਿਚ ਰਹਿ ਕੇ ਉਹ ਕੁੱਤੀ ਭੀ ਸੁਣਦੀ ਹੈ, (ਸਾਕਤ ਨਿਤ ਪਾਪ ਕਮਾਂਦਾ ਹੈ, ਉਸ ਦੇ ਕੁਸੰਗ ਵਿਚ) ਉਸ ਦੀ ਮਾਂ ਭੀ ਪਾਪਾਂ ਦੀ ਭਾਗਣ ਬਣਦੀ ਹੈ ॥੫੨॥ ਓਹ = (ਇਹ ਲਫ਼ਜ਼ ਪੁਲਿੰਗ ਹੈ, ਲਫ਼ਜ਼ 'ਉਹ' ਇਸਤ੍ਰੀ ਲਿੰਗ ਹੈ) ਉਹ ਭਗਤ। ਜਸੁ = ਵਡਿਆਈ। ਬਿਸਾਹਣ = ਵਿਹਾਝਣ ॥੫੨॥