ਦੋਹਰਾ ॥
ਦੋਹਰਾ:
ਆਸਾ ਕੀ ਆਸਾ ਪੁਰਖ ਜੋ ਕੋਊ ਤਜਤ ਬਨਾਇ ॥
ਆਸ਼ਾ ਦੀ ਆਸ ਜੋ ਕੋਈ ਵਿਅਕਤੀ ਤਿਆਗ ਦਿੰਦਾ ਹੈ,
ਪਾਪ ਪੁੰਨ︀ਯ ਸਰ ਤਰਿ ਤੁਰਤ ਪਰਮ ਪੁਰੀ ਕਹ ਜਾਇ ॥੫੮॥
ਉਹ ਪਾਪ ਪੁੰਨ ਦੇ ਸਰੋਵਰ (ਜਗਤ) ਨੂੰ ਤੁਰਤ ਤਰ ਕੇ ਪਰਮ ਪੁਰੀ ਨੂੰ ਚਲਾ ਜਾਂਦਾ ਹੈ ॥੫੮॥
ਜ︀ਯੋ ਸਮੁੰਦਹਿ ਗੰਗਾ ਮਿਲਤ ਸਹੰਸ ਧਾਰ ਕੈ ਸਾਜ ॥
ਜਿਵੇਂ ਸਮੁੰਦਰ ਵਿਚ ਗੰਗਾ ਹਜ਼ਾਰਾਂ ਧਾਰਾਵਾਂ ਬਣਾ ਕੇ ਮਿਲ ਜਾਂਦੀ ਹੈ,
ਤ︀ਯੋਂ ਗੋਰਖ ਰਿਖਿਰਾਜ ਸਿਯੋਂ ਆਜੁ ਮਿਲ︀ਯੋ ਨ੍ਰਿਪ ਰਾਜ ॥੫੯॥
ਉਸੇ ਤਰ੍ਹਾਂ ਰਿਖੀ ਰਾਜ ਗੋਰਖ ਨਾਲ ਸ਼ਿਰੋਮਣੀ ਰਾਜਾ (ਭਰਥਰੀ) ਮਿਲ ਗਿਆ ਹੈ ॥੫੯॥