ਚੌਪਈ ॥

ਚੌਪਈ:

ਯਾਤੇ ਮੈ ਬਿਸਥਾਰ ਨ ਕਰੌ ॥

ਇਸ ਲਈ ਮੈਂ ਹੋਰ ਵਿਸਤਾਰ ਵਿਚ ਨਹੀਂ ਪੈਂਦਾ

ਗ੍ਰੰਥ ਬਢਨ ਤੇ ਅਤਿ ਚਿਤ ਡਰੌ ॥

ਕਿਉਂਕਿ ਗ੍ਰੰਥ ਦੇ ਵੱਧ ਜਾਣ ਤੋਂ ਮਨ ਵਿਚ ਡਰਦਾ ਹਾਂ।

ਤਾ ਤੇ ਕਥਾ ਨ ਅਧਿਕ ਬਢਾਈ ॥

ਇਸ ਲਈ ਕਥਾ ਨੂੰ ਅਧਿਕ ਨਹੀਂ ਵਧਾਇਆ।

ਭੂਲ ਪਰੀ ਤਹ ਲੇਹੁ ਬਨਾਈ ॥੬੦॥

(ਜੇ ਕਿਤੇ) ਭੁਲ ਹੋ ਗਈ ਹੋਵੇ ਤਾਂ ਸੁਧਾਰ ਲੈਣਾ ॥੬੦॥

ਗੋਰਖ ਸੋ ਗੋਸਟਿ ਜਬ ਭਈ ॥

ਜਦ (ਰਾਜਾ ਭਰਥਰੀ ਹਰਿ ਦੀ) ਗੋਸਟਿ ਗੋਰਖ ਨਾਲ ਹੋਈ

ਰਾਜਾ ਕੀ ਦੁਰਮਤਿ ਸਭ ਗਈ ॥

ਤਾਂ ਰਾਜੇ ਦੀ ਦੁਰਬੁੱਧੀ ਖ਼ਤਮ ਹੋ ਗਈ।

ਸੀਖਤ ਗ︀ਯਾਨ ਭਲੀ ਬਿਧਿ ਭਯੋ ॥

(ਉਸ ਨੇ) ਚੰਗੀ ਤਰ੍ਹਾਂ ਨਾਲ ਗਿਆਨ ਸਿਖ ਲਿਆ

ਜਲ ਹ੍ਵੈ ਜ︀ਯੋਂ ਜਲ ਮੈ ਮਿਲਿ ਗਯੋ ॥੬੧॥

ਅਤੇ (ਗੋਰਖ ਨਾਲ ਇੰਜ ਮਿਲ ਗਿਆ) ਜਿਵੇਂ ਜਲ ਨਾਲ ਜਲ ਮਿਲ ਜਾਂਦਾ ਹੈ ॥੬੧॥