ਸਲੋਕੁ ਮਃ ੩ ॥
Salok, Third Mehl:
ਸਲੋਕ ਤੀਜੀ ਪਾਤਿਸ਼ਾਹੀ।
ਜਿਨੀ ਨਾਮੁ ਵਿਸਾਰਿਆ ਬਹੁ ਕਰਮ ਕਮਾਵਹਿ ਹੋਰਿ ॥
Those who forget the Naam and do other things,
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ ਅਤੇ ਹੋਰ ਹੋਰ ਕਈ ਕੰਮ ਕਰਦੇ ਹਨ, ਹੋਰ ਕਰਮ = ਹੋਰ ਹੋਰ ਕੰਮ (ਲਫ਼ਜ਼ 'ਹੋਰਿ' ਬਹੁ-ਬਚਨ)
ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨੑੀ ਉਪਰਿ ਚੋਰ ॥੧॥
O Nanak, will be bound and gagged and beaten in the City of Death, like the thief caught red-handed. ||1||
ਹੇ ਨਾਨਕ! ਉਹ ਮਨੁੱਖ ਜਮਰਾਜ ਦੇ ਸਾਹਮਣੇ ਬੱਝੇ ਹੋਏ ਇਉਂ ਮਾਰ ਖਾਂਦੇ ਹਨ ਜਿਵੇਂ ਸੰਨ੍ਹ ਉਤੋਂ ਫੜੇ ਹੋਏ ਚੋਰ ॥੧॥ ਮਾਰੀਅਹਿ = ਮਾਰ ਖਾਂਦੇ ਹਨ। ਜਮ ਪੁਰਿ = ਜਮ ਦੀ ਪੁਰੀ ਵਿਚ, ਜਮਰਾਜ ਦੀ ਹਜ਼ੂਰੀ ਵਿਚ ॥੧॥