ਪਉੜੀ

Pauree:

ਪਉੜੀ।

ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ

Those who praise the Naam, and believe in the Naam, are eternally stable in this world.

ਜਿਹੜੇ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਹਨ, ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ (ਵਸਾਈ ਰੱਖਦੇ ਹਨ) ਉਹੀ ਜਗਤ ਵਿਚ ਅਟੱਲ ਆਤਮਕ ਜੀਵਨ ਵਾਲੇ ਬਣਦੇ ਹਨ। ਸਲਾਹਨਿ = ਸਲਾਹੁੰਦੇ ਹਨ। ਮੰਨਿ = ਮਨਿ, ਮਨ ਵਿਚ (ਵਸਾਂਦੇ ਹਨ)। ਅਸਥਿਰੁ = ਅਟੱਲ ਜੀਵਨ ਵਾਲੇ, ਅਡੋਲ ਆਤਮਕ ਜੀਵਨ ਵਾਲੇ, ਉਹ ਜਿਹੜੇ ਮਾਇਆ ਦੇ ਹੱਥਾਂ ਉਤੇ ਨਹੀਂ ਨੱਚਦੇ। ਜਗਿ = ਜਗਤ ਵਿਚ।

ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ

Within their hearts, they dwell on the Lord, and nothing else at all.

ਗੁਰੂ ਦੇ ਸਨਮੁਖ ਰਹਿਣ ਵਾਲਾ ਜਿਹੜਾ ਮਨੁੱਖ (ਆਪਣੇ) ਹਿਰਦੇ ਵਿਚ ਹਰ ਵੇਲੇ ਪਰਮਾਤਮਾ ਨੂੰ ਯਾਦ ਕਰਦਾ ਹੈ (ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਨੂੰ (ਮਨ ਵਿਚ) ਨਹੀਂ ਵਸਾਂਦਾ, ਹਿਰਦੈ = ਹਿਰਦੇ ਵਿਚ। ਚਿਤਵੈ = ਚੇਤੇ ਕਰਦਾ ਹੈ (ਇਕ-ਵਚਨ)।

ਰੋਮਿ ਰੋਮਿ ਹਰਿ ਉਚਰੈ ਖਿਨੁ ਖਿਨੁ ਹਰਿ ਸੋਈ

With each and every hair, they chant the Lord's Name, each and every instant, the Lord.

ਜਿਹੜਾ ਮਨੁੱਖ ਰੋਮ ਰੋਮ ਪ੍ਰਭੂ ਨੂੰ ਯਾਦ ਕਰਦਾ ਹੈ ਹਰ ਖਿਨ ਉਸ ਪਰਮਾਤਮਾ ਨੂੰ ਹੀ ਯਾਦ ਕਰਦਾ ਰਹਿੰਦਾ ਹੈ, ਰੋਮਿ ਰੋਮਿ = ਲੂੰ ਲੂੰ ਨਾਲ, ਹਰੇਕ ਰੋਮ ਦੀ ਰਾਹੀਂ, ਪੂਰੇ ਤੌਰ ਤੇ ਤਨੋਂ ਮਨੋਂ। ਉਚਰੈ = ਉਚਾਰਦਾ ਹੈ।

ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ

The birth of the Gurmukh is fruitful and certified; pure and unstained, his filth is washed away.

ਉਸ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ (ਉਹ ਮਨੁੱਖ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ) ਦੂਰ ਕਰ ਲੈਂਦਾ ਹੈ। ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ। ਸਕਾਰਥਾ = ਸਫਲ, ਕਾਮਯਾਬ। ਨਿਰਮਲੁ = ਪਵਿੱਤਰ ਜੀਵਨ ਵਾਲਾ। ਖੋਈ = ਦੂਰ ਕਰ ਲੈਂਦਾ ਹੈ, ਨਾਸ ਕਰ ਲੈਂਦਾ ਹੈ।

ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥੨੫॥

O Nanak, meditating on the Lord of eternal life, the status of immortality is obtained. ||25||

ਹੇ ਨਾਨਕ! ਜਿਹੜਾ ਮਨੁੱਖ ਸਦਾ ਕਾਇਮ ਰਹਿਣ ਵਾਲੇ ਸਰਬ-ਵਿਆਪਕ ਪਰਮਾਤਮਾ ਨੂੰ ਯਾਦ ਕਰਦਾ ਰਹਿੰਦਾ ਹੈ ਉਸ ਨੂੰ ਅਟੱਲ ਆਤਮਕ ਜੀਵਨ ਵਾਲਾ ਦਰਜਾ ਮਿਲ ਜਾਂਦਾ ਹੈ (ਉਹ ਮਨੁੱਖ ਆਤਮਕ ਜੀਵਨ ਦੀ ਉਸ ਉੱਚਤਾ ਤੇ ਪਹੁੰਚ ਜਾਂਦਾ ਹੈ ਜਿਥੇ ਮਾਇਆ ਦੇ ਹੱਲੇ ਉਸ ਨੂੰ ਡੁਲਾ ਨਹੀਂ ਸਕਦੇ) ॥੨੫॥ ਜੀਵਦਾ = ਸਦਾ ਕਾਇਮ ਰਹਿਣ ਵਾਲਾ। ਪੁਰਖੁ = ਸਰਬ-ਵਿਆਪਕ। ਪਦੁ = ਦਰਜਾ। ਅਮਰਾ ਪਦੁ = ਅਟੱਲ ਆਤਮਕ ਜੀਵਨ ਵਾਲਾ ਦਰਜਾ ॥੨੫॥