ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਜਿਨੑੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥
Those who forget the Naam, the Name of the Lord - so what if they chant other chants?
ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਵਿਸਾਰਿਆ ਹੈ, ਕਿਸੇ ਹੋਰ ਰਸ ਵਿਚ ਪੈ ਕੇ ਜਪ, ਜਪਣ ਦਾ, ਉਹਨਾਂ ਨੂੰ ਕੋਈ ਲਾਭ ਨਹੀਂ ਹੋ ਸਕਦਾ, ਕਿਆ ਜਾਪਹਿ = ਜਪਣ ਦਾ ਕੀਹ ਲਾਭ? ਕਿਆ ਜਪੁ ਜਾਪਹਿ = ਜਪ ਜਪਣ ਦਾ ਕੋਈ ਲਾਭ ਨਹੀਂ। ਹੋਰਿ = (ਕਿਸੇ) ਹੋਰ (ਰਸ) ਵਿਚ।
ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥
They are maggots in manure, plundered by the thief of worldly entanglements.
ਕਿਉਂਕਿ ਜਿਨ੍ਹਾਂ ਨੂੰ ਦੁਨੀਆ ਦੇ ਜੰਜਾਲ-ਰੂਪ ਚੋਰ ਨੇ ਠੱਗਿਆ ਹੋਇਆ ਹੈ ਉਹ (ਇਉਂ ਵਿਲੂੰ ਵਿਲੂੰ ਕਰਦੇ) ਹਨ ਜਿਵੇਂ ਵਿਸ਼ਟੇ ਵਿਚ ਕੀੜੇ। ਕੀਟ = ਕੀੜੇ। ਸੇ = ਉਹ ਬੰਦੇ। ਮੁਠੇ ਧੰਧੈ ਚੋਰਿ = ਧੰਧੇ-ਰੂਪ ਚੋਰ ਦੀ ਰਾਹੀਂ ਠੱਗੇ ਹੋਏ। ਧੰਧੈ = ਧੰਧੇ ਨੇ, ਜੰਜਾਲ ਨੇ। ਚੋਰਿ = ਚੋਰ ਨੇ।
ਨਾਨਕ ਨਾਮੁ ਨ ਵੀਸਰੈ ਝੂਠੇ ਲਾਲਚ ਹੋਰਿ ॥੨॥
O Nanak, never forget the Naam; greed for anything else is false. ||2||
ਹੇ ਨਾਨਕ! (ਇਹੀ ਅਰਦਾਸ ਕਰ ਕਿ) ਪ੍ਰਭੂ ਦਾ ਨਾਮ ਨਾਹ ਭੁੱਲੇ, ਹੋਰ ਸਾਰੇ ਲਾਲਚ ਵਿਅਰਥ ਹਨ ॥੨॥ ਹੋਰਿ ਲਾਲਚ = (ਪ੍ਰਭੂ ਤੋਂ ਬਿਨਾ) ਹੋਰ ਹੋਰ ਖ਼ਾਹਸ਼ਾਂ। ਝੂਠੇ = ਕੂੜੇ, ਵਿਅਰਥ ॥੨॥