ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ

Fareed, anxiety is my bed, pain is my mattress, and the pain of separation is my blanket and quilt.

ਹੇ ਫਰੀਦ! (ਪ੍ਰਭੂ ਦੀ ਯਾਦ ਭੁਲਾ ਕੇ) ਚਿੰਤਾ (ਅਸਾਡੀ) ਨਿੱਕੀ ਜਿਹੀ ਮੰਜੀ (ਬਣੀ ਹੋਈ ਹੈ), ਦੁੱਖ (ਉਸ ਮੰਜੇ ਦਾ) ਵਾਣ ਹੈ ਅਤੇ ਵਿਛੋੜੇ ਦੇ ਕਾਰਣ (ਦੁੱਖ ਦੀ) ਤੁਲਾਈ ਤੇ ਲੇਫ਼ ਹੈ। ਚਿੰਤ = ਚਿੰਤਾ। ਖਟੋਲਾ = ਨਿੱਕੀ ਜਿਹੀ ਖਾਟ, ਨਿੱਕੀ ਜਿਹੀ ਮੰਜੀ। ਬਿਰਹ = ਵਿਛੋੜਾ। ਬਿਰਹਿ = ਵਿਛੋੜੇ ਵਿਚ (ਤੜਪਣਾ)। ਵਿਛਾਵਣ = ਤੁਲਾਈ।

ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥

Behold, this is my life, O my True Lord and Master. ||35||

ਹੇ ਸੱਚੇ ਮਾਲਿਕ! ਵੇਖ, (ਤੈਥੋਂ ਵਿਛੁੜ ਕੇ) ਇਹ ਹੈ ਅਸਾਡਾ ਜੀਊਣ (ਦਾ ਹਾਲ) ॥੩੫॥ ਸਾਹਿਬ = ਹੇ ਸਾਹਿਬ! ॥੩੫॥