ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥
Many talk of the pain and suffering of separation; O pain, you are the ruler of all.
ਹਰ ਕੋਈ ਆਖਦਾ ਹੈ (ਹਾਇ!) ਵਿਛੋੜਾ (ਬੁਰਾ) (ਹਾਇ!) ਵਿਛੋੜਾ (ਬੁਰਾ)। ਪਰ ਹੇ ਵਿਛੋੜੇ! ਤੂੰ ਪਾਤਸ਼ਾਹ ਹੈਂ (ਭਾਵ, ਤੈਨੂੰ ਮੈਂ ਸਲਾਮ ਕਰਦਾ ਹਾਂ, ਕਿਉਂਕਿ), ਬਿਰਹਾ = ਵਿਛੋੜਾ। ਆਖੀਐ = ਆਖਿਆ ਜਾਂਦਾ ਹੈ। ਸੁਲਤਾਨੁ = ਰਾਜਾ।
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥
Fareed, that body, within which love of the Lord does not well up - look upon that body as a cremation ground. ||36||
ਹੇ ਫਰੀਦ! ਜਿਸ ਸਰੀਰ ਵਿਚ ਵਿਛੋੜੇ ਦਾ ਸੱਲ ਨਹੀਂ ਪੈਦਾ ਹੁੰਦਾ (ਭਾਵ, ਜਿਸ ਮਨੁੱਖ ਨੂੰ ਕਦੇ ਇਹ ਚੋਭ ਨਹੀਂ ਵੱਜੀ ਕਿ ਮੈਂ ਪ੍ਰਭੂ ਤੋਂ ਵਿਛੁੜਿਆ ਹੋਇਆ ਹਾਂ) ਉਸ ਸਰੀਰ ਨੂੰ ਮਸਾਣ ਸਮਝੋ (ਭਾਵ, ਉਸ ਸਰੀਰ ਵਿਚ ਰਹਿਣ ਵਾਲੀ ਰੂਹ ਵਿਕਾਰਾਂ ਵਿਚ ਸੜ ਰਹੀ ਹੈ) ॥੩੬॥ ਜਿਤੁ ਤਨਿ = ਜਿਸ ਤਨ ਵਿਚ। ਬਿਰਹੁ = ਵਿਛੋੜਾ, ਵਿਛੋੜੇ ਦੀ ਸੂਝ। ਮਸਾਨੁ = ਮੁਰਦੇ ਸਾੜਨ ਦੀ ਥਾਂ। ਜਿਤੁ = ਜਿਸ ਵਿਚ। ਤਨਿ = ਤਨ ਵਿਚ ॥੩੬॥