ਫਰੀਦਾ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ

Fareed, these are poisonous sprouts coated with sugar.

ਹੇ ਫਰੀਦ! ਇਹ ਦੁਨੀਆ ਦੇ ਪਦਾਰਥ (ਮਾਨੋ) ਜ਼ਹਿਰ-ਭਰੀਆਂ ਗੰਦਲਾਂ ਹਨ, ਜੋ ਖੰਡ ਨਾਲ ਗਲੇਫ਼ ਰੱਖੀਆਂ ਹਨ। ਏ = ਇਹ ਦੁਨੀਆ ਦੇ ਪਦਾਰਥ। ਵਿਸੁ = ਜ਼ਹਿਰ। ਖੰਡੁ ਲਿਵਾੜਿ = ਖੰਡ ਨਾਲ ਗਲੇਫ਼ ਕੇ।

ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥

Some die planting them, and some are ruined, harvesting and enjoying them. ||37||

ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ, ਬੀਜੀਆਂ ਨੂੰ (ਵਿਚੇ ਹੀ) ਛੱਡ ਗਏ ॥੩੭॥ ਇਕਿ = ਕਈ ਜੀਵ। ਰਾਹੇਦੇ = ਬੀਜਦੇ। ਰਹਿ ਗਏ = ਥੱਕ ਗਏ, ਮੁੱਕ ਗਏ, ਮਰ ਗਏ। ਰਾਧੀ = ਬੀਜੀ ਹੋਈ। ਉਜਾੜਿ = ਉਜਾੜ ਕੇ, ਨਿਖਸਮੀ ਛੱਡ ਕੇ ॥੩੭॥