ਚੌਪਈ

Chaupaee

ਚੌਪਈ:

ਪਾਨ ਖਾਇ ਕਰ ਪੁਰੀ ਬਨਈ

ਪਾਨ ਖਾ ਕੇ (ਉਸ ਇਸਤਰੀ ਨੇ) ਪੁੜੀ ਬਣਾਈ

ਪੀਕ ਡਾਰਿ ਨ੍ਰਿਪ ਸੁਤ ਪਰ ਦਈ

While eating beetle-leaf she spit towards the prince,

ਅਤੇ (ਪਾਨ ਦੀ) ਪੀਕ ਰਾਜ ਕੁਮਾਰ ਉਤੇ ਸੁਟ ਦਿੱਤੀ।

ਸੁਮਤਿ ਸੈਨ ਮੁਰਿ ਤਾਹਿ ਨਿਹਾਰਿਯੋ

ਸੁਮਤਿ ਸੈਨ ਨੇ ਮੁੜ ਕੇ ਉਸ ਵਲ ਵੇਖਿਆ

ਤਾ ਕੋ ਸੋਕ ਦੂਰਿ ਕਰਿ ਡਾਰਿਯੋ ॥੯॥

When Sumat Sen looked at her, she felt a great relief.(9)

ਅਤੇ ਉਸ ਦੇ ਮਨ ਦਾ ਦੁਖ ਦੂਰ ਕਰ ਦਿੱਤਾ ॥੯॥

ਮੰਦਰ ਪੈ ਨ੍ਰਿਪ ਸੁਤਹਿ ਬੁਲਾਯੋ

ਰਾਜ ਕੁਮਾਰ ਨੂੰ (ਉਸ ਇਸਤਰੀ ਨੇ) ਮੰਦਿਰ ਵਿਚ ਬੁਲਾਇਆ

ਮਨ ਭਾਵਤ ਕੋ ਭੋਗ ਕਮਾਯੋ

The prince called her at his house and contentedly had sex with her.

ਅਤੇ ਉਸ ਨਾਲ ਮਨ ਭਾਉਂਦਾ ਭੋਗ ਕੀਤਾ।

ਹਰਿਨ ਹਨਨ ਯੌ ਹੁਤੌ ਸੁ ਭਾਖ︀ਯੋ

(ਰਾਜ ਕੁਮਾਰ ਨੇ) ਕਿਹਾ ਕਿ ਮੈਂ ਹਿਰਨ ਮਾਰਨ ਲਈ ਆਇਆ ਸਾਂ।

ਕਾਮਕੇਲ ਦੁਹੂੰਅਨ ਰਸ ਚਾਖ︀ਯੋ ॥੧੦॥

He told her that he had come on a deer hunting but, now, was enjoying by making love.(10)

ਦੋਹਾਂ ਨੇ ਕਾਮ-ਕ੍ਰੀੜਾ ਦਾ ਰਸ ਚਖਿਆ ॥੧੦॥

ਚਾਰਿ ਪਹਰ ਰਜਨੀ ਸੁਖ ਪਾਯੋ

ਚਾਰ ਪਹਿਰ ਰਾਤ ਸੁਖ ਪ੍ਰਾਪਤ ਕੀਤਾ

ਕਾਮਕੇਲ ਦੁਹੂੰਅਨ ਕੋ ਭਾਯੋ

They spent four watches of night cheerfully, and enjoyed the sex overwhelmingly.

ਅਤੇ ਕਾਮ-ਕੇਲ ਦੋਹਾਂ ਨੂੰ ਚੰਗੀ ਲਗੀ।

ਅਤਿ ਪ੍ਰਮੁਦਿਤ ਮਨ ਭੀਤਰ ਭਏ

(ਦੋਵੇਂ) ਮਨ ਵਿਚ ਬਹੁਤ ਪ੍ਰਸੰਨ ਹੋਏ

ਭਾਤਿ ਭਾਤਿ ਕੇ ਆਸਨ ਲਏ ॥੧੧॥

They revelled heart fully and rejoiced sex adopting various postures.(11)

ਅਤੇ ਭਾਂਤ ਭਾਂਤ ਦੇ ਆਸਣ ਕੀਤੇ ॥੧੧॥