ਕਬਿਤੁ

Kabit

ਕਬਿੱਤ:

ਚਿੰਤਾ ਜੈਸੋ ਚੰਦਨ ਚਿਰਾਗ ਲਾਗੇ ਚਿਤਾ ਸਮ ਚੇਟਕ ਸੇ ਚਿਤ੍ਰ ਚਾਰੁ ਚੌਪਖਾ ਕੁਸੈਲ ਸੀ

‘I perceive the sandalwood as the affliction, the oil-lamp as the kindling pyre, and the enchanting paintings look like the charisma of the magicians,

(ਮੈਨੂੰ) ਚੰਦਨ ਚਿੰਤਾ ਵਰਗਾ, ਦੀਵਾ ਚਿਤਾ ਦੇ ਸਮਾਨ, ਚਿਤਰ ਚੇਟਕ ਵਾਂਗ ਅਤੇ ਸੁੰਦਰ ਅਟਾਰੀਆਂ ਕੋਝੇ ਪਰਬਤਾਂ ਵਰਗੀਆਂ ਲਗਦੀਆਂ ਹਨ।

ਚਿਤਾ ਜੈਸੇ ਚੀਰ ਚਪਲਾ ਸੀ ਚਿਤਵਨ ਲਾਗੈ ਚੀਰਬੇ ਸੀ ਚੌਪਖਾ ਸੁਹਾਤੁ ਰੁਚੈਲ ਸੀ

‘I feel the bed as a funeral pyre, your fascination strikes like the lightening and 1 cannot adore the pearls around my neck.

ਬਸਤ੍ਰ ਚਿਤਾ ਵਰਗੇ, ਚਿਤਵਨ ਬਿਜਲੀ ਵਰਗੀ ਅਤੇ ਚੌ-ਲੜਾ ਹਾਰ (ਕਾਸ਼ੀ ਦੇ) ਕਲਵਤ੍ਰ ਜਿਹਾ (ਹੈ, ਜੋ) ਜ਼ਰਾ ਵੀ ਚੰਗੇ ਨਹੀਂ ਲਗਦੇ।

ਚੰਗੁਲ ਸੀ ਚੌਪ ਸਰ ਚਾਪ ਜੈਸੋ ਚਾਮੀਕਰ ਚੋਟ ਸੀ ਚਿਨੌਤ ਲਾਗੈ ਸੀਰੀ ਲਾਗੈ ਸੈਲ ਸੀ

‘The splendour seems like the gallows, the enchantment is slapping me and the sweet viands seem like stones.

ਚੰਪਾਕਲੀ (ਸਿਰ ਦਾ ਭੂਸ਼ਣ) ਥਪੜ ਵਰਗੀ, ਸੋਨਾ ਧਨੁਸ਼ ਵਰਗਾ, ਦੌਣੀ ਚੋਟ ਦੇ ਸਮਾਨ ਅਤੇ ਮਿਠੇ ਪਦਾਰਥ ਪੱਥਰ ਵਰਗੇ ਲਗਦੇ ਹਨ।

ਚਟਕ ਚੁਪੇਟ ਸੀ ਲਗਤ ਬਿਨਾ ਚਿੰਤਾਮਨਿ ਚਾਬੁਕ ਸੇ ਚੌਰ ਲਾਗੈ ਚਾਦਨੀ ਚੁਰੈਲ ਸੀ ॥੧੭॥

‘O my captivating Krishna, without you the Moon night is irritating me, the fly-whisk seems like a whip, and the Moon presents witchery atmosphere.’(17)

ਚਿੰਤਾਮਣੀ (ਕ੍ਰਿਸ਼ਨ) ਤੋਂ ਬਿਨਾ ਚਮਕ-ਦਮਕ ਚਪੇੜ ਵਾਂਗ, ਚੌਰ ਚਾਬੁਕ ਵਰਗੀ ਅਤੇ ਚਾਂਦਨੀ ਚੁੜੇਲ ਵਰਗੀ ਲਗਦੀ ਹੈ ॥੧੭॥