ਦੋਹਰਾ

Dohira

ਦੋਹਰਾ:

ਪੜਿ ਪਤਿਯਾ ਤਾ ਕੀ ਤੁਰਤੁ ਰੀਝਿ ਗਏ ਬ੍ਰਿਜਨਾਥ

Reading her letter, Sri Krishna was appeased and arranged his own

ਉਸ ਦੀ ਚਿੱਠੀ ਪੜ੍ਹ ਕੇ ਸ੍ਰੀ ਕ੍ਰਿਸ਼ਨ ਤੁਰਤ ਪ੍ਰਸੰਨ ਹੋ ਗਏ

ਸਖੀ ਏਕ ਪਠਾਵਤ ਭਏ ਮੈਨਪ੍ਰਭਾ ਕੇ ਸਾਥ ॥੧੮॥

Maid to accompany Radha’s friend.(18)

(ਅਤੇ) ਮੈਨ ਪ੍ਰਭਾ ਨਾਲ ਇਕ ਸਖੀ ਭੇਜ ਦਿੱਤੀ ॥੧੮॥

ਰਾਧਾ ਸੌ ਮਿਲਨੋ ਬਦ︀ਯੋ ਜਲ ਜਮੁਨਾ ਮੈ ਜਾਇ

To see Radha, a meeting at the river Jamuna was planned,

ਰਾਧਾ ਨਾਲ ਜਮਨਾ ਦੇ ਜਲ ਵਿਚ ਮਿਲਣ ਦੀ ਪੱਕੀ ਗੱਲ ਕਹਿ ਕੇ,

ਸਖੀ ਪਠੀ ਤਾ ਕੋ ਤਬੈ ਤਿਹ ਮੁਹਿ ਆਨਿ ਮਿਲਾਇ ॥੧੯॥

And a maid was at once assigned to go and make the arrangements.(19)

ਉਸੇ ਵੇਲੇ ਉਸ ਵਲ ਸਖੀ ਭੇਜੀ ਕਿ ਉਸ ਨੂੰ ਮੈਨੂੰ ਮਿਲਾ ਦੇ ॥੧੯॥

ਸਖੀ ਤੁਰਤ ਤਹ ਕੌ ਚਲੀ ਸ੍ਰੀ ਜਦੁਪਤਿ ਕੇ ਹੇਤ

Hearing the order of Sri Krishna,

ਸ੍ਰੀ ਕ੍ਰਿਸ਼ਨ ਦੇ ਕੰਮ ਲਈ ਸਖੀ ਉਸ ਵਲ ਚਲ ਪਈ

ਜੈਸੇ ਪਵਨ ਪ੍ਰਚੰਡ ਕੌ ਤਨ ਦਿਖਾਈ ਦੇਤ ॥੨੦॥

The maid flew like a flying horse to that direction.(20)

ਜਿਵੇਂ ਤੇਜ਼ ਪੌਣ (ਦੇ ਚਲਣ ਵੇਲੇ) ਉਸ ਦਾ ਸ਼ਰੀਰ ਵਿਖਾਈ ਨਹੀਂ ਦਿੰਦਾ ॥੨੦॥

ਤੜਿਤਾ ਕ੍ਰਿਤ ਜਾ ਕੌ ਸਖੀ ਚਤੁਰਿ ਕਹਤ ਤ੍ਰਿਯ ਆਇ

The maid, which was thought to be as fast as lightening in the sky,

ਤੜਿਤਾ ਕ੍ਰਿਤ ਨਾਂ ਦੀ ਸਖੀ ਆ ਗਈ ਜੋ ਬਹੁਤ ਚਤੁਰ ਇਸਤਰੀ ਕਹੀ ਜਾਂਦੀ ਸੀ।

ਸੋ ਹਰਿ ਰਾਧਾ ਪ੍ਰਤਿ ਪਠੀ ਭੇਦ ਸਕਲ ਸਮਝਾਇ ॥੨੧॥

Had been assigned by Sri Krishna to go and see Radha.(21)

ਉਸ ਨੂੰ ਸ੍ਰੀ ਕ੍ਰਿਸ਼ਨ ਨੇ ਸਾਰਾ ਭੇਦ ਸਮਝਾ ਕੇ ਰਾਧਾ ਕੋਲ ਭੇਜ ਦਿੱਤਾ ॥੨੧॥