ਸਵੈਯਾ ॥
Savaiyya
ਸਵੈਯਾ:
ਫੂਲ ਫੁਲੇਲ ਲਗਾਇ ਕੈ ਚੰਦਨ ਬੈਠਿ ਰਹੀ ਕਰਿ ਭੋਜਨ ਭਾਮਨਿ ॥
Having had her meals, suffusing herself with the perfumes of flowers, she was sitting there casually.
ਫੁਲ, ਅਤਰ ਅਤੇ ਚੰਦਨ ਲਗਾ ਕੇ ਅਤੇ ਭੋਜਨ ਕਰ ਕੇ ਰਾਧਾ ('ਭਾਮਨਿ') ਬੈਠੀ ਹੋਈ ਸੀ।
ਬੇਗ ਬੁਲਾਵਤ ਹੈ ਬਡ ਡ੍ਰਯਾਛ ਕਰੋ ਨ ਬਿਲੰਬ ਚਲੋ ਗਜ ਗਾਮਿਨਿ ॥
The maid came in and told her, ‘You the one cherished by (Sri Krishna) with broad vision, come quick he is aspiring for you.
(ਸਖੀ ਨੇ ਆ ਕੇ ਕਿਹਾ) ਹੇ ਗਜ-ਗਾਮਨੀ! ਤੈਨੂੰ ਵੱਡੀਆਂ ਵੱਡੀਆਂ ਅੱਖਾਂ ਵਾਲਾ ਸ੍ਰੀ ਕ੍ਰਿਸ਼ਨ ਬੁਲਾ ਰਿਹਾ ਹੈ, ਬਿਨਾ ਦੇਰ ਕੀਤੇ ਜਲਦੀ ਚਲ।
ਆਜ ਮਿਲੋ ਘਨ ਸੇ ਤਨ ਕੋ ਘਹਰੈ ਘਨ ਮੈ ਜੈਸੇ ਕੌਧਤ ਦਾਮਿਨਿ ॥
‘Go and meet him as the lightening immerses in the clouds.
ਅਜ ਬਦਲ ਵਰਗੇ (ਕਾਲੇ) ਸ਼ਰੀਰ ਵਾਲੇ ਨੂੰ ਮਿਲ, ਜਿਵੇਂ ਬਦਲ ਵਿਚ ਬਿਜਲੀ ਚਮਕਦੀ ਹੈ।
ਮਾਨਤ ਬਾਤ ਨ ਜਾਨਤ ਤੈ ਸਖੀ ਜਾਤ ਬਿਹਾਤ ਇਤੈ ਬਹੁ ਜਾਮਿਨਿ ॥੨੨॥
‘The night is passing away and you are not listening to me.(22)
ਹੇ ਸਖੀ! (ਤੂੰ) ਗੱਲ ਨਹੀਂ ਮੰਨ ਰਹੀ, ਜਾਣਦੀ ਹੈਂ ਕਿ ਇਸ ਤਰ੍ਹਾਂ ਰਾਤ ਬਹੁਤ ਬੀਤ ਰਹੀ ਹੈ ॥੨੨॥
ਗੋਪ ਕੋ ਭੇਖ ਕਬੈ ਧਰਿ ਹੈ ਹਰਿ ਕੁੰਜ ਗਰੀ ਕਬ ਆਨਿ ਬਸੈ ਹੈ ॥
‘You had told me that he often passed through the streets in the guise of a cowherd.
(ਤੂੰ ਕਹਿੰਦੀ ਹੁੰਦੀ ਸੀ ਕਿ) ਗਵਾਲੇ ਦੇ ਰੂਪ ਵਿਚ ਸ੍ਰੀ ਕ੍ਰਿਸ਼ਨ ਕਦੀ ਇਨ੍ਹਾਂ ਕੁੰਜਗਲੀਆਂ ਵਿਚ ਆ ਕੇ ਵਸਣਗੇ।
ਮੋਰ ਪਖਊਅਨ ਕੌ ਧਰਿ ਹੈ ਕਬ ਗ੍ਵਾਰਨਿ ਕੈ ਗ੍ਰਿਹ ਗੋਰਸ ਖੈ ਹੈ ॥
‘Sometime he visited the houses of the milkmaids, to enjoy the milk, wearing the feathers of a peacock.
ਮੋਰ ਦੇ ਖੰਭਾਂ ਨੂੰ ਧਾਰਨ ਕਰ ਕੇ ਕਦੇ ਗੋਪੀਆਂ ਦੇ ਘਰ ਗੋਰਸ (ਦੁੱਧ ਦੀਆਂ ਵਸਤੂਆਂ) ਖਾਣਗੇ।
ਬੰਸੀ ਬਜੈ ਹੈ ਕਬੈ ਜਮੁਨਾ ਤਟ ਤੋਹਿ ਬੁਲਾਵਨ ਮੋਹਿ ਪਠੈ ਹੈ ॥
‘Now, my friend! He is playing the flute on the banks of Jamuna and has sent me for you.
ਜਮਨਾ ਦੇ ਕੰਢੇ ਕਦ ਦੀ ਬੰਸਰੀ ਵਜ ਰਹੀ ਹੈ, ਤੈਨੂੰ ਬੁਲਾਉਣ ਲਈ ਮੈਨੂੰ ਭੇਜਿਆ ਹੈ।
ਮਾਨ ਕਹਿਯੋ ਹਮਰੋ ਹਰਿ ਪੈ ਚਲੁ ਰੀ ਬਹੁਰੋ ਹਰਿਹੂੰ ਨ ਬੁਲੈ ਹੈ ॥੨੩॥
‘Come, listen to me and come, Sri Krishna is calling you.(23)
ਅੜੀਏ! ਮੇਰਾ ਕਿਹਾ ਮੰਨ ਕੇ ਸ੍ਰੀ ਕ੍ਰਿਸ਼ਨ ਕੋਲ ਚਲ, ਫਿਰ ਸ੍ਰੀ ਕ੍ਰਿਸ਼ਨ ਨਹੀਂ ਬੁਲਾਉਣਗੇ ॥੨੩॥
ਤੇਰੀ ਸਰਾਹ ਸਦੈਵ ਕਰੈ ਤ੍ਰਿਯ ਤੇਰੀ ਕਥਾ ਪਿਯ ਗਾਵਤ ਹੈ ॥
‘He always praises you, and to get your attention he plays the flute,
ਹੇ ਇਸਤਰੀ (ਸਖੀ!) (ਉਹ) ਸਦਾ ਤੇਰੀ ਹੀ ਸਿਫ਼ਤ ਕਰਦੇ ਹਨ ਅਤੇ ਤੇਰੀ ਹੀ ਕਥਾ ਗਾਉਂਦੇ ਹਨ।
ਹਿਤ ਤੇਰੇ ਸਿੰਗਾਰ ਸਜੈ ਸਜਨੀ ਹਿਤ ਤੇਰੇ ਹੀ ਬੈਨ ਸਜਾਵਤ ਹੈ ॥
And, for your sake, he is embellishing himself and blending his body with the sandalwood cream.’
ਤੇਰੇ ਲਈ ਹੀ ਸ਼ਿੰਗਾਰ ਕਰ ਕੇ ਸਜਦੇ ਹਨ ਅਤੇ ਤੇਰੇ ਲਈ ਹੀ ਬੰਸਰੀ ਵਜਾਉਂਦੇ ਹਨ।
ਹਿਤ ਤੇਰੇ ਹੀ ਚੰਦਨ ਗੌ ਘਨਸਾਰ ਦੋਊ ਘਸਿ ਅੰਗ ਲਗਾਵਤ ਹੈ ॥
Sri Krishna’s soul was filched by Radha, the daughter of Brikhbhan,
ਤੇਰੇ ਲਈ ਹੀ ਚੰਦਨ ਅਤੇ ਕਾਫੂਰ ਦੋਹਾਂ ਨੂੰ ਘਿਸਾ ਕੇ ਸ਼ਰੀਰ ਉਤੇ ਲਗਾਉਂਦੇ ਹਨ।
ਹਰਿ ਕੋ ਮਨੁ ਸ੍ਰੀ ਬ੍ਰਿਖਭਾਨ ਕੁਮਾਰਿ ਹਰਿਯੋ ਕਹੂੰ ਜਾਨ ਨ ਪਾਵਤ ਹੈ ॥੨੪॥
But nobody else could experience the perception.(24)
ਸ੍ਰੀ ਕ੍ਰਿਸ਼ਨ ਦਾ ਮਨ ਬ੍ਰਿਖ ਭਾਨ ਦੀ ਪੁੱਤਰੀ ਨੇ ਹਰ ਲਿਆ ਹੈ, ਪਰ (ਇਸ ਗੱਲ ਦਾ) ਕਿਸੇ ਨੂੰ ਪਤਾ ਨਹੀਂ ਲਗਾ ਹੈ ॥੨੪॥
ਮੋਰ ਪਖਾ ਕੀ ਛਟਾ ਮਧੁ ਮੂਰਤਿ ਸੋਭਿਤ ਹੈ ਜਮੁਨਾ ਕੇ ਕਿਨਾਰੈ ॥
Sri Krishna, the one emanating the sublime rays like the feathers of the peacock, was ensconced at the banks of Jamuna.
ਮੋਰ ਪੰਖ ਦੀ ਚਮਕ ਨਾਲ ਸਜੀ ਹੋਈ ਮਿਠੀ ਸੂਰਤ ਜਮਨਾ ਦੇ ਕੰਢੇ ਉਤੇ ਸ਼ੁਭਾਇਮਾਨ ਹੈ।
ਬੂਝਤ ਬਾਤ ਬਿਹਾਲ ਭੇ ਬਲਭ ਬਾਲ ਚਲੋ ਜਹਾ ਲਾਲ ਬਿਹਾਰੈ ॥
Hearing about Sri Krishna the cowherd-boys became impatient and proceeded to the place.
ਹੇ ਬਾਲਿਕਾ! ਗੱਲ ਨੂੰ ਸਮਝ, ਕ੍ਰਿਸ਼ਨ ਬੇਹਾਲ ਹੋ ਗਏ ਹਨ, ਉਥੇ ਚਲ ਜਿਥੇ ਲਾਲ (ਕ੍ਰਿਸ਼ਨ) ਵਿਚਰ ਰਿਹਾ ਹੈ।
ਰਾਧਿਕਾ ਮਾਧਵ ਕੀ ਬਤਿਯਾ ਸੁਨਿ ਕੈ ਅਕੁਲਾਇ ਉਠੀ ਡਰ ਡਾਰੈ ॥
And, learning all about Sri Krishna, Radha primed herself, and, getting rid of all the fears, she, as well, quickly walked along.
ਮਾਧਵ (ਸ੍ਰੀ ਕ੍ਰਿਸ਼ਨ) ਦੀਆਂ ਗੱਲਾਂ ਸੁਣ ਕੇ, ਨਿਸੰਗ ਜਿਹੀ ਬੇਤਾਬ ਹੋ ਕੇ ਉਠ ਖੜੋਤੀ।
ਯੌ ਸੁਨਿ ਬੈਨ ਚਲੀ ਤਜਿ ਐਨ ਰਹਿਯੋ ਨਹਿ ਮਾਨ ਮਨੋਜ ਕੇ ਮਾਰੈ ॥੨੫॥
Discerning Sri Krishna, she had abandoned her home, and, in the wake of passion, forgotten her pride.(25)
ਇਸ ਤਰ੍ਹਾਂ ਬੋਲ ਸੁਣ ਕੇ ਅਤੇ ਘਰ ਛਡ ਕੇ ਤੁਰ ਪਈ ਅਤੇ ਕਾਮ ਦੇਵ ਦੀ ਸਤਾਈ ਹੋਈ ਦਾ ਕੋਈ ਮਾਨ ਨਾ ਰਿਹਾ ॥੨੫॥
ਮੋਤੀ ਕੇ ਅੰਗ ਬਿਰਾਜਤ ਭੂਖਨ ਮੋਤੀ ਕੇ ਬੇਸਰ ਕੀ ਛਬ ਬਾਢੀ ॥
The pearly ornaments and the nose-stud enhanced her bodily grace.
ਮੋਤੀ ਵਰਗੇ ਸ਼ਰੀਰ ਉਤੇ ਮੋਤੀ ਦੀ ਨੱਥ ਦਾ ਪਾਇਆ ਹੋਇਆ ਗਹਿਣਾ ਬਹੁਤ ਛਬੀ ਵਧਾ ਰਿਹਾ ਸੀ।
ਮੋਤੀ ਕੇ ਚੌਸਰ ਹਾਰ ਫਬੈ ਦੁਤਿ ਮੋਤਿਨ ਕੇ ਗਜਰਾਨ ਕੀ ਗਾਢੀ ॥
The pearly necklaces and bracelets were adding charm, and, holding the lotus flowers, she waited for Sri Krishna.
ਮੋਤੀਆਂ ਦਾ ਚੌ-ਲੜਾ ਹਾਰ ਫਬ ਰਿਹਾ ਹੈ ਅਤੇ ਮੋਤੀਆਂ ਦੇ ਗਜਰਿਆਂ ਦੀ ਚਮਕ ਬਹੁਤ ਘਣੀ ਹੈ।
ਰਾਧਿਕਾ ਮਾਧਵ ਕੌ ਜਮੁਨਾ ਤਟ ਕੰਜ ਗਹੇ ਕਰਿ ਜੋਵਤਿ ਠਾਢੀ ॥
She looked like the rice-pudding emanating from the body of the
ਹੱਥ ਵਿਚ ਕਮਲ ਦਾ ਫੁਲ ਲੈ ਕੇ ਰਾਧਿਕਾ ਜਮਨਾ ਦੇ ਕੰਢੇ ਸ੍ਰੀ ਕ੍ਰਿਸ਼ਨ ਦੀ ਉਡੀਕ ਲਈ ਖੜੋਤੀ ਹੈ।
ਛੀਰ ਕੇ ਸਾਗਰ ਕੋ ਮਥਿ ਕੈ ਮਨੌ ਚੰਦ ਕੋ ਚੀਰ ਸਭੈ ਤਨ ਕਾਢੀ ॥੨੬॥
Moon which (the Moon) had been churned out of the sea.(26)
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਛੀਰ ਸਮੁੰਦਰ ਨੂੰ ਰਿੜਕ ਕੇ ਚੰਦ੍ਰਮਾ ਦੇ ਸਾਰੇ ਸ਼ਰੀਰ ਨੂੰ ਚੀਰ ਕੇ ਕਢਿਆ ਹੋਵੇ ॥੨੬॥