ਚੌਪਈ

CHAUPAI

ਚੌਪਈ:

ਇਖੁਆਸਨੀ ਪਦਾਦਿ ਭਨੀਜੈ

ਪਹਿਲਾਂ 'ਇਖੁਆਸਨੀ' (ਧਨੁਸ਼ਧਾਰੀ ਸੈਨਾ) ਪਦ ਦਾ ਕਥਨ ਕਰੋ।

ਅਰਿਣੀ ਅੰਤਿ ਸਬਦ ਤਿਹ ਦੀਜੈ

ਫਿਰ 'ਅਰਿਣੀ' ਸ਼ਬਦ ਇਸ ਦੇ ਅੰਤ ਉਤੇ ਜੋੜੋ।

ਸਕਲ ਤੁਪਕ ਕੇ ਨਾਮ ਲਹਿਜਹਿ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਚਾਹੋ ਤਿਹ ਠਵਰ ਭਣਿਜਹਿ ॥੧੧੨੫॥

Saying word “Ikshu (arrow) aasani” and adding the word “arini” at the end, know all the names of Tupak and use them according to your need.1125.

ਜਿਥੇ ਚਾਹੋ, ਉਥੇ ਇਸ ਦੀ ਵਰਤੋਂ ਕਰੋ ॥੧੧੨੫॥

ਕਾਰਮੁਕਨੀ ਸਬਦਾਦਿ ਉਚਰੀਐ

ਪਹਿਲਾਂ 'ਕਾਰਮੁਕਨੀ' (ਬਾਂਸ ਦੇ ਬਣੇ ਧਨੁਸ਼ ਵਾਲੀ ਸੈਨਾ) ਸ਼ਬਦ ਉਚਾਰੋ।

ਅਰਿਣੀ ਸਬਦ ਅੰਤਿ ਤਿਹ ਧਰੀਐ

(ਫਿਰ) ਉਸ ਦੇ ਅੰਤ ਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਚਾਹੋ ਤਿਹ ਠਵਰ ਬਖਾਨੋ ॥੧੧੨੬॥

Saying firstly the word “Kaarmukani”, add the word “arini” at the end and recognize all the names of Tupak.1126.

ਜਿਥੇ ਚਾਹੋ, ਉਥੇ ਕਥਨ ਕਰੋ ॥੧੧੨੬॥

ਰਿਪੁ ਸੰਤਾਪਨਿ ਆਦਿ ਬਖਾਨੋ

ਪਹਿਲਾਂ 'ਰਿਪੁ ਸੰਤਾਪਨਿ' (ਸ਼ਬਦ) ਕਥਨ ਕਰੋ।

ਅਰਿਣੀ ਸਬਦ ਅੰਤਿ ਤਿਹ ਠਾਨੋ

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਲਹੀਜੈ

(ਇਸ ਨੂੰ) ਸਭ ਤੁਪਕ ਦੇ ਨਾਮ ਸਮਝੋ।

ਯਾ ਮੈ ਭੇਦ ਨੈਕੁ ਨਹੀ ਕੀਜੈ ॥੧੧੨੭॥

Saying firstly the word “Ripusntaapini”, add the word “arini” at the end and know all the names of Tupak without any discrimination.1127.

ਇਸ ਵਿਚ ਕੋਈ ਭੇਦ ਨਾ ਸਮਝੋ ॥੧੧੨੭॥

ਰਿਪੁ ਖੰਡਣਨੀ ਆਦਿ ਭਣਿਜੈ

ਪਹਿਲਾਂ 'ਰਿਪੁ ਖੰਡਣਨੀ' (ਸ਼ਬਦ) ਕਹੋ।

ਅਰਿਣੀ ਸਬਦ ਅੰਤਿ ਤਿਹ ਦਿਜੈ

(ਫਿਰ) ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਪਛਾਨੋ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝੋ।

ਜਹ ਤਹ ਮਿਲਿ ਸੁਘਰੁਚ ਬਖਾਨੋ ॥੧੧੨੮॥

Saying the word “Ripukhandanani”, add the word “arini” at the end and know all the names of Tupak.1128.

ਸੁਘੜੋ! ਜਿਥੇ ਠੀਕ ਹੋਵੇ, ਉਥੇ ਵਰਤੋਂ ਵਿਚ ਲਿਆਓ ॥੧੧੨੮॥

ਦੁਸਟ ਦਾਹਨੀ ਆਦਿ ਭਨੀਜੈ

ਪਹਿਲਾਂ 'ਦੁਸਟ ਦਾਹਨੀ' (ਸ਼ਬਦ) ਕਥਨ ਕਰੋ।

ਅਰਿਣੀ ਸਬਦ ਅੰਤਿ ਤਿਹ ਦੀਜੈ

(ਫਿਰ) ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਤੁਮ ਲਖਿ ਪਾਵਹੁ

(ਇਸ ਨੂੰ) ਤੁਸੀਂ ਤੁਪਕ ਦਾ ਨਾਮ ਸਮਝ ਲਵੋ।

ਜਹ ਚਾਹੋ ਤਿਹ ਠਵਰ ਬਤਾਵਹੁ ॥੧੧੨੯॥

Saying firstly the word “Dusht-daahani”, add the word “arini” at the end and know all the names of Tupak.1129.

ਜਿਥੇ ਚਾਹੋ, ਉਥੇ ਕਥਨ ਕਰੋ ॥੧੧੨੯॥

ਰਿਪੁ ਘਾਇਨੀ ਪਦਾਦਿ ਬਖਾਨੋ

ਪਹਿਲਾਂ 'ਰਿਪੁ ਘਾਇਨੀ' ਸ਼ਬਦ ਕਥਨ ਕਰੋ।

ਅਰਿਣੀ ਸਬਦ ਅੰਤਿ ਤਿਹ ਠਾਨੋ

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਨਾਮ ਤੁਪਕ ਕੇ ਸਕਲ ਲਹੀਜੈ

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ।

ਜਉਨ ਠਵਰ ਚਹੀਐ ਤਹ ਦੀਜੈ ॥੧੧੩੦॥

Saying firstly the word “Ripu-ghayani”, add the word “arini” at the end and know all the names of Tupak for using them as desired.1130.

ਜਿਸ ਜਗ੍ਹਾ ਚਾਹੋ, ਉਥੇ ਵਰਤ ਲਵੋ ॥੧੧੩੦॥