ਅੜਿਲ

ARIL

ਅੜਿਲ:

ਆਦਿ ਚਾਪਣੀ ਸਬਦ ਉਚਾਰਨ ਕੀਜੀਐ

ਪਹਿਲਾਂ 'ਚਾਪਣੀ' (ਧਨੁਸ਼ਧਾਰੀ ਸੈਨਾ) ਸ਼ਬਦ ਉਚਾਰਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਦੀਜੀਐ

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਨੂੰ ਜੋੜੋ।

ਸਕਲ ਤੁਪਕ ਕੇ ਨਾਮ ਸੁਘਰ ਲਹਿ ਲੀਜੀਐ

(ਇਸ ਨੂੰ) ਸਭ ਸੂਝਵਾਨੋ! ਤੁਪਕ ਦਾ ਨਾਮ ਸਮਝ ਲਵੋ।

ਹੋ ਜਹਾ ਚਾਹੀਐ ਸਬਦ ਸੁ ਤਹ ਤਹ ਦੀਜੀਐ ॥੧੧੩੧॥

Saying firstly the word “Chaapani”, add the word “arini” at the end and know all the names of Tupak.1131.

ਜਿਥੇ ਜਿਥੇ ਲੋੜ ਹੋਵੇ, ਉਥੇ ਉਥੇ ਇਸ ਦੀ ਵਰਤੋਂ ਕਰ ਲਵੋ ॥੧੧੩੧॥

ਪ੍ਰਤੰਚਨੀ ਸਬਦ ਕੋ ਆਦਿ ਬਖਾਨੀਐ

ਪਹਿਲਾਂ 'ਪ੍ਰਤੰਚਨੀ' (ਧਨੁਸ਼ ਵਾਲੀ ਸੈਨਾ) ਸ਼ਬਦ ਨੂੰ ਕਥਨ ਕਰੋ।

ਅਰਿਣੀ ਤਾ ਕੇ ਅੰਤਿ ਸਬਦ ਕੋ ਠਾਨੀਐ

ਉਸ ਦੇ ਅੰਤ ਉਤੇ 'ਅਰਿਣੀ' ਸ਼ਬਦ ਜੋੜੋ।

ਸਕਲ ਤੁਪਕ ਕੇ ਨਾਮ ਜਾਨ ਜੀਅ ਲੀਜੀਐ

(ਇਸ ਨੂੰ) ਸਾਰੇ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ।

ਹੋ ਕਹੋ ਨਿਸੰਕ ਸਭ ਠਉਰ ਗਨਤੀ ਕੀਜੀਐ ॥੧੧੩੨॥

Saying firstly the word “Pratyanchani”, add the word “arini” at the end and know all the names of Tupak.1132.

ਬਿਨਾ ਵਿਚਾਰੇ ਸਭ ਥਾਂਵਾਂ ਤੇ ਨਿਸੰਗ ਹੋ ਕੇ ਵਰਤੋ ॥੧੧੩੨॥