ਆਸਾ ਮਹਲਾ

Aasaa, Fifth Mehl||

ਆਸਾ ਪੰਜਵੀਂ ਪਾਤਸ਼ਾਹੀ।

ਸਲੋਕੁ

Salok:

ਸਲੋਕ।

ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ

From forest to forest, I wandered searching; I am so tired of taking baths at sacred shrines of pilgrimage.

(ਸਾਰੀ ਲੁਕਾਈ ਪਰਮਾਤਮਾ ਦੀ ਪ੍ਰਾਪਤੀ ਵਾਸਤੇ) ਹਰੇਕ ਜੰਗਲ ਖੋਜਦੀ ਫਿਰੀ, (ਜੰਗਲਾਂ ਵਿਚ) ਭਾਲ ਕਰ ਕਰ ਥੱਕ ਗਈ (ਪਰ ਪਰਮਾਤਮਾ ਨਾਹ ਲੱਭਾ)। ਬਨੁ ਬਨੁ = ਹਰੇਕ ਜੰਗਲ। ਹਾਕੀ = ਥੱਕ ਗਈ। ਅਵਗਾਹਿ = ਗਾਹ ਕੇ, ਭਾਲ ਕਰ ਕਰ ਕੇ।

ਨਾਨਕ ਭੇਟੇ ਸਾਧ ਜਬ ਹਰਿ ਪਾਇਆ ਮਨ ਮਾਹਿ ॥੧॥

O Nanak, when I met the Holy Saint, I found the Lord within my mind. ||1||

ਹੇ ਨਾਨਕ! (ਜਿਸ ਵਡ-ਭਾਗੀ ਨੂੰ) ਜਦੋਂ ਗੁਰੂ ਮਿਲ ਪਿਆ, ਉਸ ਨੇ ਆਪਣੇ ਮਨ ਵਿਚ (ਪਰਮਾਤਮਾ ਨੂੰ) ਲੱਭ ਲਿਆ ॥੧॥ ਸਾਧ = ਗੁਰੂ। ਮਾਹਿ = ਵਿਚ ॥੧॥