ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਨਿੰਦਕੁ ਐਸੇ ਹੀ ਝਰਿ ਪਰੀਐ

Thus, the slanderer crumbles away.

ਹੇ ਭਾਈ! ਸੁਣ, ਨਿੰਦਕ ਭੀ ਇਸੇ ਤਰ੍ਹਾਂ ਆਤਮਕ ਉੱਚਤਾ ਤੋਂ ਡਿੱਗ ਪੈਂਦਾ ਹੈ, ਝਰਿ = ਝੜ ਕੇ, ਕਿਰ ਕੇ, ਡਿੱਗ ਕੇ। ਪਰੀਐ = ਹੇਠਾਂ ਡਿੱਗ ਪੈਂਦਾ ਹੈ, ਆਤਮਕ ਮੌਤ ਦੇ ਟੋਏ ਵਿਚ ਜਾ ਪੈਂਦਾ ਹੈ।

ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ ॥੧॥ ਰਹਾਉ

This is the distinctive sign - listen, O Siblings of Destiny: he collapses like a wall of sand. ||1||Pause||

ਜਿਵੇਂ ਕੱਲਰ ਦੀ ਕੰਧ (ਕਿਰ ਕਿਰ ਕੇ) ਡਿੱਗ ਪੈਂਦੀ ਹੈ, ਇਹੀ ਨਿਸ਼ਾਨੀ ਨਿੰਦਕ ਦੇ ਜੀਵਨ ਦੀ ਹੈ। (ਨਿੰਦਾ ਉਸ ਦੇ ਆਤਮਕ ਜੀਵਨ ਨੂੰ, ਮਾਨੋ, ਕੱਲਰ ਲੱਗਾ ਹੋਇਆ ਹੈ) ॥੧॥ ਰਹਾਉ ॥ ਭਾਈ = ਹੇ ਭਾਈ! ਨੀਸਾਨੀ = ਲੱਛਣ। ਕਾਲਰ ਭੀਤਿ = ਕੱਲਰ ਦੀ ਕੰਧ ॥੧॥ ਰਹਾਉ ॥

ਜਉ ਦੇਖੈ ਛਿਦ੍ਰੁ ਤਉ ਨਿੰਦਕੁ ਉਮਾਹੈ ਭਲੋ ਦੇਖਿ ਦੁਖ ਭਰੀਐ

When the slanderer sees a fault in someone else, he is pleased. Seeing goodness, he is depressed.

ਹੇ ਭਾਈ! ਜਦੋਂ (ਕੋਈ) ਨਿੰਦਕ (ਕਿਸੇ ਮਨੁੱਖ ਦਾ ਕੋਈ) ਨੁਕਸ ਵੇਖਦਾ ਹੈ ਤਦੋਂ ਖ਼ੁਸ਼ ਹੁੰਦਾ ਹੈ, ਪਰ ਕਿਸੇ ਦਾ ਗੁਣ ਵੇਖ ਕੇ ਨਿੰਦਕ ਦੁੱਖੀ ਹੁੰਦਾ ਹੈ। ਜਉ = ਜਦੋਂ। ਛਿਦ੍ਰੁ = (ਕਿਸੇ ਦਾ) ਨੁਕਸ। ਤਉ = ਤਦੋਂ। ਉਮਾਹੈ = ਖ਼ੁਸ਼ ਹੁੰਦਾ ਹੈ। ਭਲੋ = (ਕਿਸੇ ਦੀ) ਭਲਾਈ।

ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ ਚਿਤਵਤ ਚਿਤਵਤ ਮਰੀਐ ॥੧॥

Twenty-four hours a day, he plots, but nothing works. The evil man dies, constantly thinking up evil plans. ||1||

ਅੱਠੇ ਪਹਰ (ਹਰ ਵੇਲੇ) ਨਿੰਦਕ ਕਿਸੇ ਨਾਲ ਬੁਰਾਈ ਕਰਨ ਦੀਆਂ ਸੋਚਾਂ ਸੋਚਦਾ ਰਹਿੰਦਾ ਹੈ, ਬੁਰਾਈ ਕਰ ਸਕਣ ਤਕ ਅੱਪੜ ਤਾਂ ਸਕਦਾ ਨਹੀਂ, ਬੁਰਾਈ ਦੀ ਵਿਓਂਤ ਸੋਚਦਿਆਂ ਸੋਚਦਿਆਂ ਹੀ ਆਤਮਕ ਮੌਤੇ ਮਰ ਜਾਂਦਾ ਹੈ ॥੧॥ ਚਿਤਵੈ = (ਕਿਸੇ ਦਾ ਨੁਕਸਾਨ ਕਰਨ ਦੀ) ਸੋਚ ਸੋਚਦਾ ਰਹਿੰਦਾ ਹੈ। ਨਹੀ ਪਹੁਚੈ = (ਬੁਰਾਈ ਕਰਨ ਤਕ) ਅੱਪੜ ਨਹੀਂ ਸਕਦਾ। ਮਰੀਐ = ਆਤਮਕ ਮੌਤੇ ਮਰ ਜਾਂਦਾ ਹੈ ॥੧॥

ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੈ ਆਇਆ ਹਰਿ ਜਨ ਸਿਉ ਬਾਦੁ ਉਠਰੀਐ

The slanderer forgets God, death approaches him, and he starts to argue with the humble servant of the Lord.

ਹੇ ਭਾਈ! ਨਿੰਦਕ ਨੂੰ ਜਿਉਂ ਜਿਉਂ ਪ੍ਰਭੂ (ਨਿੰਦਾ ਵਾਲੇ) ਕੁਰਾਹੇ ਪਾਂਦਾ ਹੈ, ਤਿਉਂ ਤਿਉਂ ਨਿੰਦਕ ਦੀ ਮੁਕੰਮਲ ਆਤਮਕ ਮੌਤ ਨੇੜੇ ਆਉਂਦੀ ਜਾਂਦੀ ਹੈ, ਉਹ ਨਿੰਦਕ ਸੰਤ ਜਨਾਂ ਨਾਲ ਵੈਰ ਚੁੱਕੀ ਰੱਖਦਾ ਹੈ। ਕਾਲੁ = ਮੌਤ, ਆਤਮਕ ਮੌਤ। ਸਿਉ = ਨਾਲ। ਬਾਦੁ = ਝਗੜਾ।

ਨਾਨਕ ਕਾ ਰਾਖਾ ਆਪਿ ਪ੍ਰਭੁ ਸੁਆਮੀ ਕਿਆ ਮਾਨਸ ਬਪੁਰੇ ਕਰੀਐ ॥੨॥੯॥੯੫॥

God Himself, the Lord and Master, is Nanak's protector. What can any wretched person do to him? ||2||9||95||

ਪਰ ਹੇ ਨਾਨਕ! ਸੰਤ ਜਨਾਂ ਦਾ ਰਖਵਾਲਾ ਮਾਲਕ-ਪ੍ਰਭੂ ਆਪ ਹੀ ਹੈ। ਵਿਚਾਰੇ ਜੀਵ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੇ ॥੨॥੯॥੯੫॥ ਬਪੁਰੇ = ਵਿਚਾਰੇ ॥੨॥੯॥੯੫॥