ਸਲੋਕ ਮਃ

Salok, Fifth Mehl:

ਸਲੋਕ ਪੰਜਵੀਂ ਪਾਤਸ਼ਾਹੀ।

ਦੂਜਾ ਤਿਸੁ ਬੁਝਾਇਹੁ ਪਾਰਬ੍ਰਹਮ ਨਾਮੁ ਦੇਹੁ ਆਧਾਰੁ

Those whom You bless with the Support of Your Name, O Supreme Lord God, do not know any other.

ਹੇ ਪਾਰਬ੍ਰਹਮ! ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਆਸਰਾ ਦੇਂਦਾ ਹੈਂ, ਉਸ ਨੂੰ ਤੂੰ ਕੋਈ ਹੋਰ ਆਸਰਾ ਨਹੀਂ ਸੁਝਾਉਂਦਾ। ਤਿਸੁ = ਉਸ ਮਨੁੱਖ ਨੂੰ। ਆਧਾਰੁ = ਆਸਰਾ।

ਅਗਮੁ ਅਗੋਚਰੁ ਸਾਹਿਬੋ ਸਮਰਥੁ ਸਚੁ ਦਾਤਾਰੁ

Inaccessible, Unfathomable Lord and Master, All-powerful True Great Giver:

ਤੂੰ ਅਪਹੁੰਚ ਹੈਂ; ਇੰਦ੍ਰਿਆਂ ਦੀ ਦੌੜ ਤੋਂ ਪਰੇ ਹੈਂ, ਤੂੰ ਹਰੇਕ ਸੱਤਿਆ ਵਾਲਾ ਮਾਲਕ ਹੈਂ।

ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ

You are eternal and unchanging, without vengeance and True; True is the Darbaar of Your Court.

ਤੂੰ ਸਦਾ-ਥਿਰ ਰਹਿਣ ਵਾਲਾ ਦਾਤਾ ਹੈਂ, ਤੂੰ ਅਟੱਲ ਹੈਂ, ਤੇਰਾ ਕਿਸੇ ਨਾਲ ਵੈਰ ਨਹੀਂ, ਤੇਰਾ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ। ਨਿਹਚਲੁ = ਅਟੱਲ।

ਕੀਮਤਿ ਕਹਣੁ ਜਾਈਐ ਅੰਤੁ ਪਾਰਾਵਾਰੁ

Your worth cannot be described; You have no end or limitation.

ਤੇਰਾ ਅੰਤ ਨਹੀਂ ਪੈ ਸਕਦਾ, ਤੇਰਾ ਹੱਦ-ਬੰਨਾ ਨਹੀਂ ਲੱਭ ਸਕਦਾ, ਤੇਰਾ ਮੁੱਲ ਨਹੀਂ ਪੈ ਸਕਦਾ। ਪਾਰਾਵਾਰੁ = ਪਾਰ-ਅਵਾਰ, ਪਾਰਲਾ ਤੇ ਉਰਲਾ ਪਾਸਾ।

ਪ੍ਰਭੁ ਛੋਡਿ ਹੋਰੁ ਜਿ ਮੰਗਣਾ ਸਭੁ ਬਿਖਿਆ ਰਸ ਛਾਰੁ

To forsake God, and ask for something else, is all corruption and ashes.

ਪਰਮਾਤਮਾ ਨੂੰ ਵਿਸਾਰ ਕੇ ਹੋਰ ਹੋਰ ਚੀਜ਼ਾਂ ਮੰਗਣੀਆਂ-ਇਹ ਸਭ ਮਾਇਆ ਦੇ ਚਸਕੇ ਹਨ ਤੇ ਸੁਆਹ-ਤੁੱਲ ਹਨ। ਬਿਖਿਆ = ਮਾਇਆ। ਰਸ = ਚਸਕੇ। ਛਾਰੁ = ਸੁਆਹ।

ਸੇ ਸੁਖੀਏ ਸਚੁ ਸਾਹ ਸੇ ਜਿਨ ਸਚਾ ਬਿਉਹਾਰੁ

They alone find peace, and they are the true kings, whose dealings are true.

(ਅਸਲ ਵਿਚ) ਉਹੀ ਬੰਦੇ ਸੁਖੀ ਹਨ, ਉਹੀ ਸਦਾ ਕਾਇਮ ਰਹਿਣ ਵਾਲੇ ਸ਼ਾਹ ਹਨ ਜਿਨ੍ਹਾਂ ਨੇ ਸਦਾ-ਥਿਰ ਰਹਿਣ ਵਾਲਾ ਨਾਮ ਦਾ ਵਪਾਰ ਕੀਤਾ ਹੈ।

ਜਿਨਾ ਲਗੀ ਪ੍ਰੀਤਿ ਪ੍ਰਭ ਨਾਮ ਸਹਜ ਸੁਖ ਸਾਰੁ

Those who are in love with God's Name, intuitively enjoy the essence of peace.

ਜਿਨ੍ਹਾਂ ਬੰਦਿਆਂ ਦੀ ਪ੍ਰੀਤ ਪ੍ਰਭੂ ਦੇ ਨਾਮ ਨਾਲ ਬਣੀ ਹੈ ਉਹਨਾਂ ਨੂੰ ਆਤਮਕ ਅਡੋਲਤਾ ਦਾ ਸ੍ਰੇਸ਼ਟ ਸੁਖ ਨਸੀਬ ਹੈ। ਸਾਰੁ = ਸ੍ਰੇਸ਼ਟ। ਸਹਜ = ਆਤਮਕ ਅਡੋਲਤਾ

ਨਾਨਕ ਇਕੁ ਆਰਾਧੇ ਸੰਤਨ ਰੇਣਾਰੁ ॥੧॥

Nanak worships and adores the One Lord; he seeks the dust of the Saints. ||1||

ਹੇ ਨਾਨਕ! ਉਹ ਮਨੁੱਖ ਗੁਰਮੁਖਾਂ ਦੇ ਚਰਨਾਂ ਦੀ ਧੂੜ ਵਿਚ ਰਹਿ ਕੇ ਇਕ ਪ੍ਰਭੂ ਨੂੰ ਅਰਾਧਦੇ ਹਨ ॥੧॥ ਰੇਣਾਰੁ = ਚਰਨ-ਧੂੜ ॥੧॥