ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ ॥
Singing the Kirtan of the Lord's Praises, bliss, peace and rest are obtained.
ਪ੍ਰਭੂ ਦੀ ਸਿਫ਼ਤ-ਸਾਲਾਹ ਕੀਤਿਆਂ ਸਦਾ ਅਨੰਦ ਸਦਾ ਸੁਖ ਤੇ ਸਦਾ ਸ਼ਾਂਤੀ ਬਣੀ ਰਹਿੰਦੀ ਹੈ। ਗਾਇ = ਗਾਂਵਿਆਂ, ਗਾ ਕੇ।
ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ ॥੨॥
Forsake other clever tricks, O Nanak; only through the Name will you be saved. ||2||
ਹੇ ਨਾਨਕ! ਹੋਰ ਚਤੁਰਾਈਆਂ ਛੱਡ ਦੇਹ, ਨਾਮ ਦੀ ਬਰਕਤਿ ਨਾਲ (ਸੰਸਾਰ-ਸਮੁੰਦਰ ਤੋਂ) ਤਰ ਜਾਹਿਂਗਾ ॥੨॥ ਨਾਇ = ਨਾਮ ਦੀ ਰਾਹੀਂ। ਉਧਰਸਿ = ਤੂੰ ਬਚ ਜਾਹਿਂਗਾ ॥੨॥