ਪਉੜੀ ॥
Pauree:
ਪਉੜੀ।
ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥
No one can bring You under control, by despising the world.
ਹੇ ਪ੍ਰਭੂ! ਬਹੁਤੇ ਵਿਖਾਵੇ ਦੇ ਤਰਲੇ ਲਿਆਂ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ, ਘਿਣਾਵਣੇ = ਘਿਘਿਆਉਣ ਨਾਲ, ਵਿਖਾਵੇ ਦੇ ਤਰਲੇ ਲਿਆਂ।
ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥
No one can bring You under control, by studying the Vedas.
ਵੇਦ ਪੜ੍ਹਨ ਪੜ੍ਹਾਉਣ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥
No one can bring You under control, by bathing at the holy places.
ਤੀਰਥ ਉਤੇ ਇਸ਼ਨਾਨ ਕਰਨ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ, ਤੀਰਥਿ = ਤੀਰਥ ਉਤੇ। ਨਾਈਐ = ਜੇ ਇਸ਼ਨਾਨ ਕੀਤਾ ਜਾਏ।
ਨਾ ਤੂ ਆਵਹਿ ਵਸਿ ਧਰਤੀ ਧਾਈਐ ॥
No one can bring You under control, by wandering all over the world.
(ਰਮਤੇ ਸਾਧੂਆਂ ਵਾਂਗ) ਸਾਰੀ ਧਰਤੀ ਗਾਹਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ, ਧਰਤੀ ਧਾਈਐ = ਸਾਰੀ ਧਰਤੀ ਉਤੇ ਜੇ ਦੌੜਦੇ ਫਿਰੀਏ।
ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥
No one can bring You under control, by any clever tricks.
ਕਿਸੇ ਚਤੁਰਾਈ-ਸਿਆਣਪ ਨਾਲ ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ,
ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥
No one can bring You under control, by giving huge donations to charities.
ਬਹੁਤਾ ਦਾਨ ਦੇਣ ਨਾਲ, ਤੂੰ ਕਿਸੇ ਜੀਵ ਦੇ ਵੱਸ ਵਿਚ ਨਹੀਂ ਆਉਂਦਾ (ਕਿਸੇ ਉਤੇ ਰੀਝਦਾ ਨਹੀਂ)। ਦੇ = ਦੇ ਕੇ।
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥
Everyone is under Your power, O inaccessible, unfathomable Lord.
ਹੇ ਅਪਹੁੰਚ ਤੇ ਅਗੋਚਰ ਪ੍ਰਭੂ! ਹਰੇਕ ਜੀਵ ਤੇਰੇ ਅਧੀਨ ਹੈ (ਇਹਨਾਂ ਵਿਖਾਵੇ ਦੇ ਉੱਦਮਾਂ ਨਾਲ ਕੋਈ ਜੀਵ ਤੇਰੀ ਪ੍ਰਸੰਨਤਾ ਪ੍ਰਾਪਤ ਨਹੀਂ ਕਰ ਸਕਦਾ)। ਅਗਮ = ਹੇ ਅਪਹੁੰਚ! ਅਗੋਚਰ = ਅ-ਗੋ-ਚਰ। ਗੋ = ਗਿਆਨ ਇੰਦ੍ਰੇ। ਚਰ = ਪਹੁੰਚ। ਅਗੋਚਰ = ਜਿਸ ਤਕ ਗਿਆਨ ਇੰਦ੍ਰਿਆਂ ਦੀ ਪਹੁੰਚ ਨ ਹੋ ਸਕੇ। ਸਭੁ ਕੋ = ਹਰੇਕ ਜੀਵ
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥੧੦॥
You are under the control of Your devotees; You are the strength of Your devotees. ||10||
ਤੂੰ ਸਿਰਫ਼ ਉਹਨਾਂ ਉਤੇ ਰੀਝਦਾ ਹੈਂ ਜੋ ਸਦਾ ਤੇਰਾ ਸਿਮਰਨ ਕਰਦੇ ਹਨ, (ਕਿਉਂਕਿ) ਤੇਰਾ ਭਜਨ-ਸਿਮਰਨ ਕਰਨ ਵਾਲਿਆਂ ਨੂੰ (ਸਿਰਫ਼) ਤੇਰਾ ਆਸਰਾ-ਪਰਨਾ ਹੁੰਦਾ ਹੈ ॥੧੦॥ ਤਾਣੁ = ਬਲ, ਆਸਰਾ। ਭਗਤ = ਭਜਨ ਕਰਨ ਵਾਲੇ। ਵਸਿ = ਵੱਸ ਵਿਚ।॥੧੦॥