ਪਉੜੀ

Pauree:

ਪਉੜੀ

ਵਵਾ ਵੈਰੁ ਕਰੀਐ ਕਾਹੂ

WAWWA: Do not harbor hatred against anyone.

ਕਿਸੇ ਨਾਲ ਭੀ (ਕੋਈ) ਵੈਰ ਨਹੀਂ ਕਰਨਾ ਚਾਹੀਦਾ, ਕਾਹੂ = ਕਿਸੇ ਨਾਲ।

ਘਟ ਘਟ ਅੰਤਰਿ ਬ੍ਰਹਮ ਸਮਾਹੂ

In each and every heart, God is contained.

ਕਿਉਂਕਿ ਹਰੇਕ ਸਰੀਰ ਵਿਚ ਪਰਮਾਤਮਾ ਸਮਾਇਆ ਹੋਇਆ ਹੈ। ਸਮਾਹੂ = ਵਿਆਪਕ ਹੈ।

ਵਾਸੁਦੇਵ ਜਲ ਥਲ ਮਹਿ ਰਵਿਆ

The All-pervading Lord is permeating and pervading the oceans and the land.

ਪਰਮਾਤਮਾ ਪਾਣੀ ਵਿਚ ਧਰਤੀ ਵਿਚ (ਜ਼ੱਰੇ ਜ਼ੱਰੇ ਵਿਚ) ਵਿਆਪਕ ਹੈ, ਰਵਿਆ = ਮੌਜੂਦ ਹੈ।

ਗੁਰ ਪ੍ਰਸਾਦਿ ਵਿਰਲੈ ਹੀ ਗਵਿਆ

How rare are those who, by Guru's Grace, sing of Him.

ਪਰ ਕਿਸੇ ਵਿਰਲੇ ਨੇ ਹੀ ਗੁਰੂ ਦੀ ਕਿਰਪਾ ਨਾਲ (ਉਸ ਪ੍ਰਭੂ ਤਕ) ਪਹੁੰਚ ਹਾਸਲ ਕੀਤੀ ਹੈ। ਗਵਿਆ = ਗਮਨ ਕੀਆ, ਪਹੁੰਚ ਹਾਸਲ ਕੀਤੀ।

ਵੈਰ ਵਿਰੋਧ ਮਿਟੇ ਤਿਹ ਮਨ ਤੇ

Hatred and alienation depart from those

ਉਹਨਾਂ ਦੇ ਮਨ ਵਿਚੋਂ ਵੈਰ ਵਿਰੋਧ ਮਿਟ ਜਾਂਦੇ ਹਨ,

ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ

who, as Gurmukh, listen to the Kirtan of the Lord's Praises.

ਜੋ ਗੁਰੂ ਦੀ ਸ਼ਰਨ ਲੈ ਕੇ ਉਸ ਦੀ ਸਿਫ਼ਤ-ਸਾਲਾਹ ਸੁਣਦੇ ਹਨ।

ਵਰਨ ਚਿਹਨ ਸਗਲਹ ਤੇ ਰਹਤਾ

O Nanak, one who becomes Gurmukh chants the Name of the Lord,

ਪਰਮਾਤਮਾ ਜਾਤਿ-ਪਾਤਿ, ਰੂਪ-ਰੇਖ ਤੋਂ ਨਿਆਰਾ ਹੈ (ਉਸ ਦੀ ਕੋਈ ਜਾਤਿ-ਪਾਤਿ ਉਸ ਦਾ ਕੋਈ ਰੂਪ-ਰੇਖ ਦੱਸੇ ਨਹੀਂ ਜਾ ਸਕਦੇ)। ਵਰਨ = ਰੰਗ, ਜਾਤਿ-ਪਾਤ। ਚਿਹਨ = ਨਿਸ਼ਾਨ, ਰੂਪ-ਰੇਖ। ਸਗਲਹ ਤੇ = ਸਭ (ਜਾਤਿ-ਪਾਤਿ, ਰੂਪ-ਰੇਖ) ਤੋਂ। ਰਹਤਾ = ਵੱਖਰਾ।

ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥

Har, Har, and rises above all social classes and status symbols. ||46||

(ਪਰ) ਹੇ ਨਾਨਕ! ਜੋ ਜੋ ਮਨੁੱਖ ਗੁਰੂ ਦੀ ਸਰਨ ਪੈ ਕੇ ਉਸ ਹਰੀ ਨੂੰ ਸਿਮਰਦੇ ਹਨ (ਉਨ੍ਹਾਂ ਨੂੰ ਇਹ ਅਵੱਸਥਾ ਪ੍ਰਾਪਤ ਹੁੰਦੀ ਹੈ) ॥੪੬॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। {ਨੋਟ: ਤੀਜੀ ਚੌਥੀ ਤੁਕ ਦਾ ਅਰਥ ਇਕੱਠਾ ਹੀ ਕਰਨਾ ਹੈ ਤੇ ਚੌਥੀ ਤੁਕ ਤੋਂ ਸ਼ੁਰੂ ਕਰਨਾ ਹੈ} ॥੪੬॥