ਸਲੋਕੁ ॥
Salok:
ਸਲੋਕ।
ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥
The All-pervading Lord is in all places. There is no place where He does not exist.
ਪਰਮਾਤਮਾ ਸਭ ਥਾਈਂ ਮੌਜੂਦ ਹੈ, ਕਿਸੇ ਭੀ ਥਾਂ ਵਿਚ ਉਸ ਦੀ ਅਣਹੋਂਦ ਨਹੀਂ ਹੈ। ਵਾਸੁਦੇਵ = {ਵਸੁਦੇਵ ਦਾ ਪੁਤ੍ਰ, ਕ੍ਰਿਸ਼ਨ ਜੀ} ਪਰਮਾਤਮਾ। ਊਨ = ਅਣਹੋਂਦ, ਊਣਤਾ। ਕਤਹੂ ਠਾਇ = ਕਿਸੇ ਥਾਂ ਵਿਚ।
ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥੧॥
Inside and outside, He is with you. O Nanak, what can be hidden from Him? ||1||
ਹੇ ਨਾਨਕ! ਸਭ ਜੀਵਾਂ ਦੇ ਅੰਦਰ ਤੇ ਚੁਫੇਰੇ ਪ੍ਰਭੂ ਅੰਗ-ਸੰਗ ਹੈ, (ਉਸ ਤੋਂ) ਕੋਈ ਲੁਕਾਉ ਨਹੀਂ ਹੋ ਸਕਦਾ ॥੧॥ ਕਾਇ ਦੁਰਾਇ = ਕੇਹੜਾ ਲੁਕਾਉ? ਠਾਉ = ਥਾਂ। ਠਾਇ = ਥਾਂ। ਵਿਚ ॥੧॥