ਦੋਹਰਾ

Dohira

ਦੋਹਰਾ:

ਭਲਾ ਕਿਯਾ ਤੈ ਰਾਖ︀ਯਾ ਸੁਖਿਤ ਕਿਯਾ ਮੁਰ ਚੀਤਿ

‘You have acted very wisely and have pleased my heart.’ (he said).

ਤੂੰ ਚੰਗਾ ਕੀਤਾ (ਜੋ ਇਸ ਨੂੰ) ਬਚਾਲਿਆ ਅਤੇ ਮੇਰੇ ਚਿਤ ਨੂੰ ਪ੍ਰਸੰਨ ਕੀਤਾ।

ਸਰਨਾਗਤ ਦੀਜਤ ਨਹੀ ਇਹੈ ਬਡਨ ਕੀ ਰੀਤਿ ॥੧੦॥

‘Benevolent people never let one succumb, when one has come to seek the protection,’ (she added).(10)

ਸ਼ਰਨਾਗਤ ਨੂੰ (ਵੈਰੀ ਦੇ ਹਵਾਲੇ) ਨਹੀਂ ਕੀਤਾ ਜਾਂਦਾ, ਇਹੀ ਵੱਡਿਆਂ ਦੀ ਰੀਤ ਹੈ ॥੧੦॥

ਸੁਨਤ ਮਨੋਹਰ ਬਾਤ ਜੜ ਰੀਝਿ ਗਯੋ ਮਨ ਮਾਹਿ

Listening to such talk he was very much delighted,

ਇਹ ਸੁਖਾਵੀਂ ਗੱਲ ਸੁਣ ਕੇ ਮੂਰਖ (ਪਤੀ) ਮਨ ਵਿਚ ਬਹੁਤ ਖੁਸ਼ ਹੋਇਆ

ਅਧਿਕ ਪ੍ਰੀਤਿ ਤਾ ਸੋ ਕਰੀ ਭੇਦ ਪਛਾਨਾ ਨਾਹਿ ॥੧੧॥

And without understanding the realty, love the wife even more.(11)(1)

ਅਤੇ ਆਪਣੀ ਪਤਨੀ ਨਾਲ ਜ਼ਿਆਦਾ ਪ੍ਰੀਤ ਕਰਨ ਲਗਾ, ਪਰ ਭੇਦ ਨੂੰ ਨਾ ਪਛਾਣਿਆ ॥੧੧॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ ਸੰਬਾਦੇ ਚੌਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੪॥੬੭੧॥ਅਫਜੂੰ॥

Thirty-fourth Parable of Auspicious Chritars Conversation of the Raja and the Minister, Completed with Benediction.(34)(671)

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਚੌਤੀਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪॥੬੭੧॥ ਚਲਦਾ॥