ਬਸੰਤੁ ਮਹਲਾ

Basant, Ninth Mehl:

ਬਸੰਤ ਨੌਵੀ ਪਾਤਿਸ਼ਾਹੀ।

ਕਹਾ ਭੂਲਿਓ ਰੇ ਝੂਠੇ ਲੋਭ ਲਾਗ

Why do you wander lost, O mortal, attached to falsehood and greed?

ਹੇ ਭਾਈ! ਨਾਸਵੰਤ ਦੁਨੀਆ ਦੇ ਲੋਭ ਵਿਚ ਫਸ ਕੇ (ਹਰਿ-ਨਾਮ ਤੋਂ) ਕਿੱਥੇ ਖੁੰਝਿਆ ਫਿਰਦਾ ਹੈਂ? ਕਹਾ ਭੂਲਿਓ = ਕਿੱਥੇ ਖੁੰਝਿਆ ਪਿਆ ਹੈਂ? ਰੇ = ਹੇ ਭਾਈ! ਲੋਭਿ = ਲੋਭ ਵਿਚ। ਲਾਗਿ = ਲੱਗ ਕੇ।

ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥੧॥ ਰਹਾਉ

Nothing has been lost yet - there is still time to wake up! ||1||Pause||

ਹੁਣ ਹੀ ਸਿਆਣਾ ਬਣ, (ਤੇ, ਪਰਮਾਤਮਾ ਦਾ ਨਾਮ ਜਪਿਆ ਕਰ। ਜੇ ਬਾਕੀ ਦੀ ਉਮਰ ਸਿਮਰਨ ਵਿਚ ਗੁਜ਼ਾਰੇਂ, ਤਾਂ ਭੀ ਤੇਰਾ) ਕੁਝ ਵਿਗੜਿਆ ਨਹੀਂ ॥੧॥ ਰਹਾਉ ॥ ਨਾਹਿਨ = ਨਹੀਂ। ਅਜਹੁ = ਹੁਣ ਭੀ। ਜਾਗੁ = ਸੁਚੇਤ ਹੋ, ਸਿਆਣਾ ਬਣ ॥੧॥ ਰਹਾਉ ॥

ਸਮ ਸੁਪਨੈ ਕੈ ਇਹੁ ਜਗੁ ਜਾਨੁ

You must realize that this world is nothing more than a dream.

ਇਸ ਜਗਤ ਨੂੰ ਸੁਪਨੇ (ਵਿਚ ਵੇਖੇ ਪਦਾਰਥਾਂ) ਦੇ ਬਰਾਬਰ ਸਮਝ। ਸਮ = ਬਰਾਬਰ। ਜਾਨੁ = ਸਮਝ।

ਬਿਨਸੈ ਛਿਨ ਮੈ ਸਾਚੀ ਮਾਨੁ ॥੧॥

In an instant, it shall perish; know this as true. ||1||

ਇਹ ਗੱਲ ਸੱਚੀ ਮੰਨ ਕਿ (ਇਹ ਜਗਤ) ਇਕ ਛਿਨ ਵਿਚ ਨਾਸ ਹੋ ਜਾਂਦਾ ਹੈ ॥੧॥ ਛਿਨ ਮਹਿ = ਇਕ ਛਿਨ ਵਿਚ। ਸਾਚੀ ਮਾਨੁ = ਇਹ ਗੱਲ ਸੱਚੀ ਮੰਨ ॥੧॥

ਸੰਗਿ ਤੇਰੈ ਹਰਿ ਬਸਤ ਨੀਤ

The Lord constantly abides with you.

ਹੇ ਮਿੱਤਰ! ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ। ਸੰਗਿ = ਨਾਲ। ਨੀਤ = ਸਦਾ।

ਨਿਸ ਬਾਸੁਰ ਭਜੁ ਤਾਹਿ ਮੀਤ ॥੨॥

Night and day, vibrate and meditate on Him, O my friend. ||2||

ਤੂੰ ਦਿਨ ਰਾਤ ਉਸ ਦਾ ਹੀ ਭਜਨ ਕਰਿਆ ਕਰ ॥੨॥ ਨਿਸਿ = ਰਾਤ। ਬਾਸੁਰ = ਦਿਨ। ਭਜੁ ਤਾਹਿ = ਉਸ ਦਾ ਭਜਨ ਕਰਿਆ ਕਰ। ਮੀਤ = ਹੇ ਮਿੱਤਰ! ॥੨॥

ਬਾਰ ਅੰਤ ਕੀ ਹੋਇ ਸਹਾਇ

At the very last instant, He shall be your Help and Support.

ਅਖ਼ੀਰਲੇ ਸਮੇ ਪਰਮਾਤਮਾ ਹੀ ਮਦਦਗਾਰ ਬਣਦਾ ਹੈ। ਬਾਰ ਅੰਤ ਕੀ = ਅੰਤ ਦੇ ਸਮੇ। ਸਹਾਇ = ਸਹਾਈ, ਮਦਦਗਾਰ।

ਕਹੁ ਨਾਨਕ ਗੁਨ ਤਾ ਕੇ ਗਾਇ ॥੩॥੫॥

Says Nanak, sing His Praises. ||3||5||

ਨਾਨਕ ਆਖਦਾ ਹੈ- ਹੇ ਭਾਈ! ਤੂੰ (ਸਦਾ) ਉਸ ਦੇ ਗੁਣ ਗਾਇਆ ਕਰ ॥੩॥੫॥ ਤਾ ਕੇ = ਉਸ (ਪ੍ਰਭੂ) ਦੇ ॥੩॥੫॥