ਬਸੰਤੁ ਮਹਲਾ ੯ ॥
Basant, Ninth Mehl:
ਬਸੰਤ ਨੌਵੀ ਪਾਤਿਸ਼ਾਹੀ।
ਮਨ ਕਹਾ ਬਿਸਾਰਿਓ ਰਾਮ ਨਾਮੁ ॥
O my mind, how can you forget the Lord's Name?
ਹੇ ਮਨ! ਤੂੰ ਪਰਮਾਤਮਾ ਦਾ ਨਾਮ ਕਿਉਂ ਭੁਲਾਈ ਬੈਠਾ ਹੈਂ? ਮਨ = ਹੇ ਮਨ! ਕਹਾ = ਕਹਾਂ? ਕਿਉਂ?
ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥
When the body perishes, you shall have to deal with the Messenger of Death. ||1||Pause||
(ਜਦੋਂ) ਸਰੀਰ ਨਾਸ ਹੋ ਜਾਂਦਾ ਹੈ, (ਤਦੋਂ ਪਰਮਾਤਮਾ ਦੇ ਨਾਮ ਤੋਂ ਬਿਨਾ) ਜਮਾਂ ਨਾਲ ਵਾਹ ਪੈਂਦਾ ਹੈ ॥੧॥ ਰਹਾਉ ॥ ਤਨੁ = ਸਰੀਰ। ਬਿਨਸੈ = ਨਾਸ ਹੁੰਦਾ ਹੈ। ਜਮ ਸਿਉ = ਜਮਾਂ ਨਾਲ। ਕਾਮੁ = ਕੰਮ, ਵਾਹ, ਵਾਸਤਾ। ਪਰੇ = ਪੈਂਦਾ ਹੈ ॥੧॥ ਰਹਾਉ ॥
ਇਹੁ ਜਗੁ ਧੂਏ ਕਾ ਪਹਾਰ ॥
This world is just a hill of smoke.
ਹੇ ਮਨ! ਇਹ ਸੰਸਾਰ (ਤਾਂ, ਮਾਨੋ) ਧੂਏਂ ਦਾ ਪਹਾੜ ਹੈ (ਜਿਸ ਨੂੰ ਹਵਾ ਦਾ ਇੱਕੋ ਬੁੱਲਾ ਉਡਾ ਕੇ ਲੈ ਜਾਂਦਾ ਹੈ)। ਪਹਾਰ = ਪਹਾੜ।
ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥
What makes you think that it is real? ||1||
ਹੇ ਮਨ! ਤੂੰ ਕੀਹ ਸਮਝ ਕੇ (ਇਸ ਜਗਤ ਨੂੰ) ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ? ॥੧॥ ਤੈ = ਤੂੰ। ਸਾਚਾ = ਸਦਾ ਕਾਇਮ ਰਹਿਣ ਵਾਲਾ। ਮਾਨਿਆ = ਮੰਨ ਲਿਆ ਹੈ। ਕਿਹ ਬਿਚਾਰਿ = ਕੀਹ ਵਿਚਾਰ ਕੇ? ਕੀਹ ਸਮਝ ਕੇ? ॥੧॥
ਧਨੁ ਦਾਰਾ ਸੰਪਤਿ ਗ੍ਰੇਹ ॥
Wealth, spouse, property and household
ਹੇ ਮਨ! (ਚੰਗੀ ਤਰ੍ਹਾਂ ਸਮਝ ਲੈ ਕਿ) ਧਨ, ਇਸਤ੍ਰੀ, ਜਾਇਦਾਦ, ਘਰ- ਦਾਰਾ = ਇਸਤ੍ਰੀ। ਸੰਪਤਿ = ਸੰਪੱਤੀ, ਧਨ-ਪਦਾਰਥ। ਗ੍ਰੇਹ = ਘਰ।
ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥
- none of them shall go along with you; you must know that this is true! ||2||
ਇਹਨਾਂ ਵਿਚੋਂ ਕੋਈ ਭੀ ਚੀਜ਼ (ਮੌਤ ਵੇਲੇ ਜੀਵ ਦੇ) ਨਾਲ ਨਹੀਂ ਜਾਂਦੀ ॥੨॥ ਸੰਗਿ = ਨਾਲ। ਕਛੁ = ਕੋਈ ਭੀ ਚੀਜ਼ ॥੨॥
ਇਕ ਭਗਤਿ ਨਾਰਾਇਨ ਹੋਇ ਸੰਗਿ ॥
Only devotion to the Lord shall go with you.
ਸਿਰਫ਼ ਪਰਮਾਤਮਾ ਦੀ ਭਗਤੀ ਹੀ ਮਨੁੱਖ ਦੇ ਨਾਲ ਰਹਿੰਦੀ ਹੈ। ਇਕ = ਸਿਰਫ਼।
ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥
Says Nanak, vibrate and meditate on the Lord with single-minded love. ||3||4||
(ਇਸ ਵਾਸਤੇ) ਨਾਨਕ ਆਖਦਾ ਹੈ- ਸਿਰਫ਼ ਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਉਸ ਦਾ ਭਜਨ ਕਰਿਆ ਕਰ ॥੩॥੪॥ ਕਹੁ = ਆਖ। ਨਾਨਕ = ਹੇ ਨਾਨਕ! ਭਜੁ ਤਿਹ = ਉਸ ਪਰਮਾਤਮਾ ਦਾ ਭਜਨ ਕਰ। ਏਕ ਰੰਗਿ = ਇੱਕ ਦੇ ਪਿਆਰ ਵਿਚ (ਜੁੜ ਕੇ) ॥੩॥੪॥