ਸਵੈਯਾ

Savaiyya

ਸਵੈਯਾ:

ਹਾਕਿ ਹਜਾਰ ਹਿਮਾਲਯ ਸੋ ਹਲ ਕਾਹਨਿ ਕੈ ਹਠਵਾਰਨ ਹੂੰਕੇ

Thousands of the brave men, who could challenge even the

ਹਿਮਾਲੇ ਵਰਗੇ (ਸ਼ਰੀਰਾਂ ਵਾਲੇ) ਹਜ਼ਾਰਾਂ (ਸੈਨਿਕ) ਅਤੇ ਹਠੀਲੇ ਸੂਰਮੇ ਲਲਕਾਰਦੇ ਹੋਏ ਅਗੇ ਵਧੇ ਹਨ।

ਹਿੰਮਤਿ ਬਾਧਿ ਹਿਰੌਲਹਿ ਲੌ ਕਰ ਲੈ ਹਥਿਆਰ ਹਹਾ ਕਹਿ ਢੂਕੇ

Himalayan Mountains, came forward.

ਹਿੰਮਤ ਬੰਨ੍ਹ ਕੇ ਅਸਤਾਚਲ ਤਕ ('ਹਿਰੌਲਹਿ ਲੌ') ਹੱਥ ਵਿਚ ਹਥਿਆਰ ਲੈ ਕੇ ਵੰਗਾਰਦੇ ਹੋਏ ਨੇੜੇ ਢੁਕੇ ਹਨ।

ਹਾਲਿ ਉਠਿਯੋ ਗਿਰ ਹੇਮ ਹਲਾਚਲ ਹੇਰਤ ਲੋਗ ਹਰੀ ਹਰ ਜੂ ਕੇ

Seeing the devil like heroes, the Earth and sturdy Sumer Hills started to shake.

ਹਲਚਲ (ਅਥਵਾ ਰੌਲੇ ਰੱਪੇ) ਨੂੰ ਵੇਖ ਕੇ ਸੁਮੇਰ ਪਰਬਤ ਹਿਲ ਗਿਆ ਹੈ ਅਤੇ ਸ਼ਿਵ ਅਤੇ ਵਿਸ਼ਣੂ ਦੇ ਲੋਕ ਵੇਖ ਕੇ (ਘਬਰਾ) ਰਹੇ ਹਨ।

ਹਾਰਿ ਗਿਰੇ ਬਿਨੁ ਹਾਰੇ ਰਹੇ ਅਰੁ ਹਾਥ ਲਗੇ ਅਰਿ ਹਾਸੀ ਹਨੂੰ ਕੇ ॥੧੫॥

The brave enemies began to crumble like the mountain facing the courageous like Hanuman.(15)

(ਉਹ) ਹਾਰ ਖਾ ਕੇ ਡਿਗ ਗਏ ਹਨ ਅਤੇ (ਇਧਰ) ਬਿਨਾ ਹਾਰੇ ਹੀ ਖੜੋਤੇ ਰਹਿ ਗਏ ਹਨ ਅਤੇ ਅਜੇ ਹਨਵੰਤ ਨੇ ਹਾਸੀ ਵਜੋਂ ਹੀ ਹੱਥ ਲਗਾਏ ਹਨ ॥੧੫॥

ਠਾਢੇ ਜਹਾ ਸਰਦਾਰ ਬਡੇ ਕੁਪਿ ਕੌਚ ਕ੍ਰਿਪਾਨ ਕਸੇ ਪਠਨੇਟੇ

Wherever the fully armed brave enemies assembled,

ਜਿਥੇ ਵੱਡੇ ਵੱਡੇ ਜਵਾਨ ਸਰਦਾਰ, ਕ੍ਰੋਧ ਨਾਲ ਕਵਚ ਅਤੇ ਕ੍ਰਿਪਾਨਾਂ ਕਸ ਕੇ ਖੜੋਤੇ ਹੋਏ ਹਨ,

ਆਨਿ ਪਰੇ ਹਠ ਠਾਨਿ ਤਹੀ ਸਿਰਦਾਰਨ ਤੇਟਿ ਬਰੰਗਨਿ ਭੇਟੇ

The heroes pounced upon them.

(ਉਹ) ਹਠ ਪੂਰਵਕ ਉਥੇ ਆ ਪਏ ਹਨ। (ਉਥੇ) ਸਰਦਾਰਾਂ ਨੂੰ ਤਾੜ ਕੇ ਅਪੱਛਰਵਾਂ ਮਿਲ ਰਹੀਆਂ ਹਨ।

ਭਾਰੀ ਭਿਰੇ ਰਨ ਮੈ ਤਬ ਲੌ ਜਬ ਲੌ ਨਹਿ ਸਾਰ ਕੀ ਧਾਰ ਲਪੇਟੇ

They fought till they became the victims of the sharp sword.

(ਉਹ) ਉਦੋਂ ਤਕ ਯੁੱਧ-ਭੂਮੀ ਵਿਚ ਖ਼ੂਬ ਲੜੇ ਹਨ ਜਦ ਤਕ ਕਿ ਲੋਹੇ (ਸ਼ਸਤ੍ਰ) ਦੀ ਧਾਰ ਵਿਚ ਲਪੇਟੇ ਨਹੀਂ ਗਏ।

ਸਤ੍ਰੁ ਕੀ ਸੈਨ ਤਰੰਗਨਿ ਤੁਲਿ ਹ੍ਵੈ ਤਾ ਮੈ ਤਰੰਗ ਤਰੇ ਖਤਿਰੇਟੇ ॥੧੬॥

The columns of the enemy were like the flowing rivulets in which the Kashtriya progeny swam in elation.(l6)

ਵੈਰੀ ਦੀ ਸੈਨਾ ਨਦੀ ਦੇ ਸਮਾਨ ਹੈ ਅਤੇ ਛਤ੍ਰੀ ਪੁੱਤਰ ਉਸ ਵਿਚ (ਮੌਜ ਨਾਲ) ਤਰ ਰਹੇ ਹਨ ॥੧੬॥