ਦੋਹਰਾ

Dohira

ਦੋਹਰਾ:

ਚੰਦ੍ਰ ਕਲਾ ਕੋ ਜਾਰ ਜੁਤ ਹਨਿ ਨ੍ਰਿਪ ਲਯੋ ਉਠਾਇ

After killing Chandra Kala along with her lover, he picked her up,

ਰਾਜੇ ਨੇ ਚੰਦ੍ਰ ਕਲਾ ਸਮੇਤ (ਉਸ ਦੇ) ਪ੍ਰੇਮੀ ਨੂੰ ਮਾਰ ਕੇ ਚੁਕ ਲਿਆ

ਵੈਸਹ ਆਪਨੀ ਖਾਟ ਤਰ ਰਾਖਤ ਭਯੋ ਬਨਾਇ ॥੮॥

And placed her under his bed.(8)

ਅਤੇ ਉਸੇ ਤਰ੍ਹਾਂ ਆਪਣੀ ਮੰਜੀ ਹੇਠਾਂ ਰਖ ਦਿੱਤਾ ॥੮॥

ਧਰਿ ਦੁਹੂੰਅਨ ਕੋ ਖਾਟ ਤਰ ਘਰੀ ਏਕ ਦੋ ਟਾਰਿ

Keeping them under the bed for some time,

ਦੋਹਾਂ ਨੂੰ ਮੰਜੇ ਹੇਠਾਂ ਥੋੜਾ ਚਿਰ ਰਖ ਕੇ

ਮਾਰਿ ਮਾਰਿ ਕਹਿ ਕੈ ਉਠਾ ਕਢੇ ਕੋਪ ਕਰਵਾਰ ॥੯॥

He took out sword and shouted, ‘Kill him, kill him.’(9)

ਫਿਰ 'ਮਾਰੋ ਮਾਰੋ' ਕਹਿ ਕੇ ਉਠਿਆ ਅਤੇ ਕ੍ਰੋਧ ਨਾਲ ਤਲਵਾਰ ਕਢ ਲਈ ॥੯॥

ਚੋਰ ਮੋਹਿ ਮਾਰਤ ਹੁਤੋ ਤ੍ਰਿਯ ਕੇ ਲਾਗਿਯੋ ਘਾਇ

‘A thief had come to kill me, but (he) hit my wife instead.

ਚੋਰ ਮੈਨੂੰ ਮਾਰਨ ਲਗਿਆ ਸੀ, ਪਰ ਮੇਰੀ ਇਸਤਰੀ ਨੂੰ ਘਾਓ ਲਗ ਗਿਆ।

ਕਾਢਿ ਭਗੌਤੀ ਤੁਰਤੁ ਮੈ ਯਾ ਕੋ ਦਯੋ ਸੁ ਘਾਇ ॥੧੦॥

‘Hurriedly I drew my sword out and killed him too.’(10)

ਮੈਂ ਤੁਰਤ ਤਲਵਾਰ ਕਢ ਕੇ ਉਸ ਨੂੰ ਮਾਰ ਦਿੱਤਾ ॥੧੦॥