ਚੌਪਈ

Chaupaee

ਚੌਪਈ:

ਜਬੈ ਲੋਗ ਨ੍ਰਿਪ ਪੂਛਨ ਆਏ

ਜਦੋਂ ਲੋਕੀਂ ਰਾਜੇ ਨੂੰ ਪੁਛਣ ਆਏ,

ਯਹੈ ਤਿਨੌ ਸੌ ਬਚਨ ਸੁਨਾਏ

When people came to inquire, then the Raja narrated the same story.

(ਤਾਂ ਉਸ ਨੇ) ਉਨ੍ਹਾਂ ਸਾਰਿਆਂ ਨੂੰ ਇਹੀ ਗੱਲ ਕਹੀ

ਜਬ ਤਸਕਰ ਮੁਹਿ ਘਾਵ ਚਲਾਯੋ

ਕਿ ਜਦ ਚੋਰ ਨੇ ਮੇਰੇ ਉਤੇ ਵਾਰ ਕੀਤਾ,

ਹੌ ਬਚਿ ਗਯੋ ਤ੍ਰਿਯਾ ਕੌ ਘਾਯੋ ॥੧੧॥

‘The thief raided upon me, I escaped but my wife was struck.’(11)

ਮੈਂ ਬਚ ਗਿਆ, ਪਰ ਇਸਤਰੀ ਮਾਰੀ ਗਈ ॥੧੧॥

ਜਬ ਦ੍ਰਿੜ ਘਾਵ ਤ੍ਰਿਯਾ ਕੇ ਲਾਗਿਯੋ

ਜਦੋਂ ਇਸਤਰੀ ਨੂੰ ਡੂੰਘਾ ਜ਼ਖ਼ਮ ਲਗ ਗਿਆ,

ਤਬ ਹੌ ਕਾਢਿ ਭਗੌਤੀ ਜਾਗਿਯੋ

‘When the wife was fatally hurt, I took my sword out,

ਤਦ ਮੈਂ ਜਾਗ ਕੇ ਤਲਵਾਰ ਕਢੀ।

ਤ੍ਰਿਯ ਕੇ ਨੇਹ ਕੋਪ ਮਨ ਧਾਰਿਯੋ

ਇਸਤਰੀ (ਰਾਣੀ) ਦੇ ਪ੍ਰੇਮ ਕਰ ਕੇ ਮੈਂ ਮਨ ਵਿਚ ਕ੍ਰੋਧਿਤ ਹੋਇਆ

ਚੋਰਹਿ ਠੌਰ ਮਾਰ ਹੀ ਡਾਰਿਯੋ ॥੧੨॥

‘And considering my love for the woman, I slew him.’(12)

ਅਤੇ ਚੋਰ ਨੂੰ ਥਾਂ ਉਤੇ ਹੀ ਮਾਰ ਦਿੱਤਾ ॥੧੨॥