ਮਃ ੫ ॥
Fifth Mehl:
ਪੰਜਵੀਂ ਪਾਤਸ਼ਾਹੀ।
ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥
By eating and eating, the mouth is worn out; by wearing clothes, the limbs grow weary.
ਖਾਂਦਿਆਂ ਖਾਂਦਿਆਂ ਮੂੰਹ (ਭੀ) ਘਸ ਗਿਆ ਤੇ ਪਹਿਨਦਿਆਂ ਸਾਰਾ ਸਰੀਰ ਹੀ ਲਿੱਸਾ ਹੋ ਗਿਆ (ਭਾਵ, ਇਹਨ੍ਹਾਂ ਆਹਰਾਂ ਵਿੱਚ ਜੀਵਨ ਲੰਘ ਗਿਆ), ਘਠਾ = ਘਸ ਗਿਆ। ਸਭੁ ਅੰਗੁ = ਸਾਰਾ ਸਰੀਰ।
ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥੨॥
O Nanak, cursed are the lives of those who are not attuned to the Love of the True Lord. ||2||
ਹੇ ਨਾਨਕ! ਜਿਨ੍ਹਾਂ ਮਨੁੱਖਾਂ ਦਾ ਪਿਆਰ ਪਰਮਾਤਮਾ ਵਿਚ ਨਾਹ ਬਣਿਆ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ ॥੨॥ ਧ੍ਰਿਗੁ = ਫਿਟਕਾਰ-ਯੋਗ। ਸਚਿ = ਸੱਚ ਵਿਚ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ। ਰੰਗੁ = ਪਿਆਰ ॥੨॥