ਸਲੋਕ ਮਃ ੫ ॥

Salok, Fifth Mehl:

ਸਲੋਕ ਪੰਜਵੀਂ ਪਾਤਿਸ਼ਾਹੀ।

ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥

Take away my sexual desire, anger, pride, greed, emotional attachment and evil desires.

(ਹੇ ਪ੍ਰਭੂ! ਮੇਰੇ ਅੰਦਰੋਂ) ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਦੀ ਮਸਤੀ ਤੇ ਭੈੜੀਆਂ ਵਾਸ਼ਨਾ ਦੂਰ ਕਰ! ਮਦ = ਅਹੰਕਾਰ ਦੀ ਮਸਤੀ। ਦੁਸਟ = ਭੈੜੀਆਂ। ਨਿਵਾਰਿ = ਦੂਰ ਕਰ।

ਰਾਖਿ ਲੇਹੁ ਪ੍ਰਭ ਆਪਣੇ ਨਾਨਕ ਸਦ ਬਲਿਹਾਰਿ ॥੧॥

Protect me, O my God; Nanak is forever a sacrifice to You. ||1||

ਹੇ ਮੇਰੇ ਪ੍ਰਭੂ! ਰੱਖਿਆ ਕਰ! ਨਾਨਕ ਤੇਰੇ ਤੋਂ ਸਦਾ ਬਲਹਾਰੀ ਹੈ ॥੧॥