ਪਉੜੀ

Pauree:

ਪਉੜੀ।

ਤੇਰਾ ਕੀਤਾ ਹੋਇ ਕਾਹੇ ਡਰਪੀਐ

Whatever happens is according to Your Will, so why should I be afraid?

(ਹੇ ਪ੍ਰਭੂ!) ਜੋ ਕੁਝ ਵਾਪਰਦਾ ਹੈ ਤੇਰਾ ਹੀ ਕੀਤਾ ਹੁੰਦਾ ਹੈ ਤਾਂ (ਅਸੀਂ) ਕਿਉਂ (ਕਿਸੇ ਤੋਂ) ਡਰੀਏ? ਹੋਇ = ਹੁੰਦਾ ਹੈ, ਵਾਪਰਦਾ ਹੈ। ਕਾਹੇ = ਕਿਉਂ?

ਜਿਸੁ ਮਿਲਿ ਜਪੀਐ ਨਾਉ ਤਿਸੁ ਜੀਉ ਅਰਪੀਐ

Meeting Him, I meditate on the Name - I offer my soul to Him.

ਜਿਸ ਨੂੰ ਮਿਲ ਕੇ ਪ੍ਰਭੂ ਦਾ ਨਾਮ ਜਪਿਆ ਜਾਏ, ਉਸ ਅਗੇ ਆਪਣਾ ਆਪ ਭੇਟਾ ਕਰ ਦੇਣਾ ਚਾਹੀਦਾ ਹੈ। ਤਿਸੁ = ਉਸ ਨੂੰ। ਅਰਪੀਐ = ਭੇਟ ਕਰ ਦੇਈਏ।

ਆਇਐ ਚਿਤਿ ਨਿਹਾਲੁ ਸਾਹਿਬ ਬੇਸੁਮਾਰ

When the Infinite Lord comes to mind, one is enraptured.

ਜੇ ਬੇਅੰਤ ਸਾਹਿਬ ਚਿੱਤ ਵਿਚ ਆ ਵੱਸੇ ਤਾਂ ਨਿਹਾਲ ਹੋ ਜਾਈਦਾ ਹੈ। ਆਇਐ ਚਿਤਿ = (ਪੂਰਬ ਪੂਰਨ ਕਾਰਦੰਤਕ; Locative Absolute) ਜੇ ਚਿੱਤ ਵਿਚ ਆ ਜਾਏ। ਬੇਸੁਮਾਰ = ਬੇਅੰਤ।

ਤਿਸ ਨੋ ਪੋਹੇ ਕਵਣੁ ਜਿਸੁ ਵਲਿ ਨਿਰੰਕਾਰ

Who can touch one who has the Formless Lord on his side?

ਜਿਸ ਦੇ ਪੱਖ ਤੇ ਨਿਰੰਕਾਰ ਹੋ ਜਾਏ, ਉਸ ਤੇ ਕੋਈ ਦਬਾ ਨਹੀਂ ਪਾ ਸਕਦਾ। ਪੋਹੇ = ਦਬਾ ਪਾਏ।

ਸਭੁ ਕਿਛੁ ਤਿਸ ਕੈ ਵਸਿ ਕੋਈ ਬਾਹਰਾ

Everything is under His control; no one is beyond Him.

ਹਰੇਕ ਚੀਜ਼ ਉਸ ਪਰਮਾਤਮਾ ਦੇ ਵੱਸ ਵਿਚ ਹੈ, ਉਸ ਦੇ ਹੁਕਮ ਤੋਂ ਪਰੇ ਕੋਈ ਨਹੀਂ। ਬਾਹਰਾ = ਆਕੀ।

ਸੋ ਭਗਤਾ ਮਨਿ ਵੁਠਾ ਸਚਿ ਸਮਾਹਰਾ

He, the True Lord, dwells in the minds of His devotees.

ਉਹ ਪ੍ਰਭੂ ਭਗਤਾਂ ਦੇ ਮਨ ਵਿਚ ਆ ਵੱਸਦਾ ਹੈ (ਉਹਨਾਂ ਦੇ ਅੰਦਰ) ਸਮਾ ਜਾਂਦਾ ਹੈ। ਵੁਠਾ = ਵੱਸਿਆ। ਸਚਿ = ਸੱਚ ਦੀ ਰਾਹੀਂ, (ਭਗਤਾਂ ਦੇ) ਸਿਮਰਨ ਦੀ ਰਾਹੀਂ। ਸਮਾਹਰਾ = ਸਮਾਇਆ ਹੋਇਆ।

ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ

Your slaves meditate on You; You are the Savior, the Protector Lord.

(ਹੇ ਪ੍ਰਭੂ!) ਤੇਰੇ ਦਾਸ ਤੈਨੂੰ ਯਾਦ ਕਰਦੇ ਹਨ ਤੇ ਤੂੰ ਉਹਨਾਂ ਦੀ ਰੱਖਿਆ ਕਰਦਾ ਹੈਂ।

ਸਿਰਿ ਸਭਨਾ ਸਮਰਥੁ ਨਦਰਿ ਨਿਹਾਲਿਆ ॥੧੭॥

You are the Almighty Overlord of all; You bless us with Your Glance of Grace. ||17||

ਤੂੰ ਸਭ ਜੀਵਾਂ ਦੇ ਸਿਰ ਤੇ ਹਾਕਮ ਹੈਂ, ਮੇਹਰ ਦੀ ਨਜ਼ਰ ਕਰ ਕੇ (ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ ॥੧੭॥ ਨਿਹਾਲਿਆ = ਨਿਹਾਲ ਕਰਨ ਵਾਲਾ ॥੧੭॥