ਦੋਹਰਾ ॥

ਦੋਹਰਾ:

ਤਬ ਰਾਜੈ ਤਾ ਕੌ ਤੁਰਤ ਲੀਨੋ ਸਦਨ ਬੁਲਾਇ ॥

ਤਦ ਰਾਜੇ ਨੇ ਉਸ ਨੂੰ ਤੁਰਤ ਸਦਨ ਵਿਚ ਬੁਲਾ ਲਿਆ

ਕਾਮ ਭੋਗ ਤਾ ਸੋ ਕਿਯੋ ਹ੍ਰਿਦੈ ਹਰਖ ਉਪਜਾਇ ॥੨੩॥

ਅਤੇ ਮਨ ਵਿਚ ਆਨੰਦ ਵਧਾ ਕੇ ਉਸ ਨਾਲ ਕਾਮ-ਭੋਗ ਕੀਤਾ ॥੨੩॥

ਏਕ ਨ੍ਰਿਪਤਿ ਨਿਜੁ ਕਰ ਹਨ︀ਯੋ ਤਾ ਤੇ ਦੁਤਿਯ ਹਨਾਇ ॥

ਇਕ ਰਾਜੇ ਨੂੰ ਆਪਣੇ ਹੱਥ ਨਾਲ ਮਾਰਿਆ ਅਤੇ ਉਸ ਤੋਂ ਦੂਜਾ ਮਰਵਾ ਦਿੱਤਾ।

ਰਤਿ ਮਾਨੀ ਇਹ ਨ੍ਰਿਪ ਭਏ ਨਾਜ ਮਤੀ ਸੁਖ ਪਾਇ ॥੨੪॥

ਨਾਜ ਮਤੀ ਨੇ ਸੁਖ ਪੂਰਵਕ ਇਸ ਰਾਜੇ ਨਾਲ ਰਤੀਕ੍ਰੀੜਾ ਕੀਤੀ ॥੨੪॥