ਚੌਪਈ ॥

ਚੌਪਈ:

ਨਾਜ ਮਤੀ ਨ੍ਰਿਪ ਲੈ ਘਰ ਰਾਖੀ ॥

ਨਾਜ ਮਤੀ ਨੂੰ ਰਾਜੇ ਨੇ ਲੈ ਜਾ ਕੇ ਘਰ ਰਖ ਲਿਆ।

ਤ੍ਰਿਯ ਕੀਨੀ ਰਵਿ ਸਸਿ ਕਰਿ ਸਾਖੀ ॥

ਸੂਰਜ ਅਤੇ ਚੰਦ੍ਰਮਾ ਨੂੰ ਸਾਖੀ ਮੰਨ ਕੇ ਉਸ ਨੂੰ ਪਤਨੀ ਬਣਾਇਆ।

ਰਾਕ ਹੁਤੀ ਰਾਨੀ ਕਰਿ ਡਾਰਿਯੋ ॥

(ਉਹ) ਨਿਰਧਨ ਸੀ, ਰਾਣੀ ਬਣਾ ਦਿੱਤਾ।

ਤ੍ਰਿਯਾ ਚਰਿਤ੍ਰ ਨ ਜਾਤ ਬਿਚਾਰਿਯੋ ॥੨੫॥

ਇਸਤਰੀ ਦੇ ਚਰਿਤ੍ਰ ਨੂੰ ਸਮਝਿਆ ਨਹੀਂ ਜਾ ਸਕਦਾ ॥੨੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤ੍ਰਿਪਨੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੫੩॥੩੦੫੧॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੫੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੫੩॥੩੦੫੧॥ ਚਲਦਾ॥