ਦੋਹਰਾ ॥
ਦੋਹਰਾ:
ਸ੍ਰਯਾਲਕੋਟ ਕੇ ਦੇਸ ਮੈ ਦਰਪ ਕਲਾ ਇਕ ਬਾਮ ॥
ਸਿਆਲਕੋਟ ਦੇਸ਼ ਵਿਚ ਦਰਪ ਕਲਾ ਨਾਂ ਦੀ ਇਕ ਇਸਤਰੀ ਸੀ।
ਤਰੁਨ ਦੇਹ ਤਾ ਕੌ ਰਹੈ ਅਧਿਕ ਸਤਾਵਤ ਕਾਮ ॥੧॥
ਉਸ ਦਾ ਸ਼ਰੀਰ ਜਵਾਨ ਸੀ (ਇਸ ਕਰ ਕੇ) ਕਾਮ ਬਹੁਤ ਸਤਾਉਂਦਾ ਸੀ ॥੧॥
ਦਾਨੀ ਰਾਇ ਤਹਾ ਹੁਤੋ ਏਕ ਸਾਹ ਕੇ ਪੂਤ ॥
ਉਥੇ ਇਕ ਸ਼ਾਹ ਦਾ ਪੁੱਤਰ ਦਾਨੀ ਰਾਇ ਹੁੰਦਾ ਸੀ।
ਸੂਰਤਿ ਸੀਰਤਿ ਕੇ ਬਿਖੈ ਬਿਧਨੈ ਕਿਯੋ ਸਪੂਤ ॥੨॥
ਉਸ ਨੂੰ ਸ਼ਕਲ ਅਤੇ ਸੁਭਾ ਵਜੋਂ ਵਿਧਾਤਾ ਨੇ ਸੁਪੁੱਤਰ ਬਣਾਇਆ ਸੀ ॥੨॥
ਦਰਪ ਕਲਾ ਇਹ ਸਾਹ ਕੀ ਦੁਹਿਤ ਰਹੈ ਅਪਾਰ ॥
ਉਥੋਂ ਦੇ ਬਾਦਸ਼ਾਹ ਦੀ ਪੁੱਤਰੀ ਦਰਪ ਕਲਾ ਬਹੁਤ (ਸੁੰਦਰ) ਸੀ।
ਹਿਯੈ ਬਿਚਾਰਿਯੋ ਸਾਹ ਕੇ ਸੁਤ ਸੌ ਰਮੌ ਸੁਧਾਰ ॥੩॥
(ਉਸ ਨੇ) ਹਿਰਦੇ ਵਿਚ ਵਿਚਾਰਿਆ ਕਿ ਸ਼ਾਹ ਦੇ ਪੁੱਤਰ ਨਾਲ ਚੰਗੀ ਤਰ੍ਹਾਂ ਰਮਣ ਕਰਾਂ ॥੩॥